ਸਰਕਾਰੀ ਡਾਕਟਰਨੀ ਦਾ ਪਰਦਾਫਾਸ਼, ਆਪਣੇ ਘਰ ਆਕੇ ਕਰਦੀ ਸੀ ਵੱਡੇ ਕਾਰੇ

Tags

ਰੂਪਨਗਰ ਦੇ ਸਰਕਾਰੀ ਹਸਪਤਾਲ ਦੇ ਗਾਇਨੀ ਵਿਭਾਗ 'ਚ ਤਾਇਨਾਤ ਡਾ. ਹਰਪ੍ਰੀਤ ਕੌਰ ਨੇ ਸਟਿੰਗ ਵਾਇਰਲ ਹੋਣ ਤੋਂ ਬਾਅਦ ਅਸਤੀਫਾ ਦੇ ਦਿੱਤਾ ਹੈ। ਦਰਅਸਲ ਡਾ. ਹਰਪ੍ਰੀਤ ਕੌਰ ਦਾ ਇਕ ਸਟਿੰਗ ਵਾਇਰਲ ਹੋਇਆ ਸੀ ਜਿਸ ਵਿਚ ਉਹ ਆਪਣੀ ਡਿਊਟੀ ਦੇ ਦੌਰਾਨ ਹਸਪਤਾਲ 'ਚੋਂ ਗੈਰ ਹਾਜ਼ਰ ਹੋ ਕੇ ਆਪਣਾ ਨਿੱਜੀ ਨਰਸਿੰਗ ਹੋਮ ਵਿਚ ਮਰੀਜ਼ਾਂ ਦਾ ਚੈੱਕਅੱਪ ਕਰ ਰਹੇ ਸਨ, ਇਸ ਦੇ ਉਲਟ ਸਰਕਾਰੀ ਹਸਪਤਾਲ ਵਿਚ ਮੀਰਜ਼ ਉਨ੍ਹਾਂ ਦਾ ਇੰਤਜ਼ਾਰ ਕਰਦੇ ਰਹੇ।

ਇਹ ਸਟਿੰਗ ਆਪਰੇਸ਼ਨ ਦਿਖਾਉਣ ਤੋਂ ਬਾਅਦ ਹਸਪਤਾਲ ਦੇ ਅਧਿਕਾਰੀਆਂ ਨੇ ਹਰਕਤ ਵਿਚ ਆਉਂਦੇ ਹੋਏ ਉਕਤ ਡਾਕਟਰ ਖਿਲਾਫ ਕਾਰਵਾਈ ਲਈ ਉੱਚ ਅਧਿਕਾਰੀਆਂ ਨੂੰ ਲਿਖਤੀ ਰੂਪ ਵਿਚ ਸ਼ਿਕਾਇਤ ਕਰ ਦਿੱਤੀ, ਜਦਕਿ ਕਾਰਵਾਈ ਤੋਂ ਬਚਣ ਲਈ ਗਾਇਨੀ ਡਾਕਟਰ ਹਰਪ੍ਰੀਤ ਕੌਰ ਨੇ ਸਿਵਲ ਸਰਜਨ ਨੂੰ ਅਸਤੀਫਾ ਦੇ ਦਿੱਤਾ ਹੈ.