ਨਵਜੋਤ ਸਿੱਧੂ ਨੂੰ ਹੁਣ ਮਿਲੇਗਾ ਕੈਪਟਨ ਨਾਲੋਂ ਵੀ ਵੱਡਾ ਅਹੁਦਾ

Tags

ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਹਾਈਕਮਾਨ ਨੇ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ। ਪਾਰਟੀ ਉਨ੍ਹਾਂ ਨੂੰ ਦਿੱਲੀ ਕਾਂਗਰਸ ਦਾ ਪ੍ਰਧਾਨ ਬਣਾ ਸਕਦੀ ਹੈ। ਦਿੱਲੀ ਕਾਂਗਰਸ ਪ੍ਰਧਾਨ ਸ਼ੀਲਾ ਦੀਕਸ਼ਿਤ ਦੇ ਦੇਹਾਂਤ ਮਗਰੋਂ ਇਹ ਅਹੁਦਾ ਖਾਲੀ ਪਿਆ ਹੈ।ਹਾਲਾਂਕਿ, ਇਸ ਸਬੰਧੀ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ ਹੈ, ਪਰ ਨਵਜੋਤ ਸਿੰਘ ਸਿੱਧੂ ਇਸ ਦੌੜ ਵਿੱਚ ਸਭ ਤੋਂ ਅੱਗੇ ਮੰਨੇ ਜਾ ਰਹੇ ਹਨ। ਇੰਨਾ ਹੀ ਨਹੀਂ ਅਸਤੀਫ਼ੇ ਮਗਰੋਂ ਸਿੱਧੂ ਨੇ ਮੰਤਰੀ ਨੂੰ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਵੀ ਛੱਡ ਦਿੱਤੀਆਂ ਸਨ ਤੇ ਆਪਣੇ ਹਲਕੇ ਵਿੱਚ ਹੀ ਚਲੇ ਗਏ ਸਨ।

ਜਲੰਧਰ ਤੋਂ ਵਿਧਾਇਕ ਪਰਗਟ ਸਿੰਘ ਨੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਉਨ੍ਹਾਂ ਦੇ ਗ੍ਰਹਿ ਵਿਖੇ ਮੁਲਾਕਾਤ ਕੀਤੀ ਹੈ। ਪਰਗਟ ਸਿੰਘ ਨਵਜੋਤ ਸਿੱਧੂ ਦੇ ਨੇੜਲੇ ਲੀਡਰਾਂ 'ਚੋਂ ਇਕ ਹਨ। ਦੋਵਾਂ ਲੀਡਰਾਂ ਵਿਚਾਲੇ ਬੰਦ ਕਮਰੇ 'ਚ ਮੁਲਾਕਾਤ ਹੋਈ ਹੈ। ਪਰਗਟ ਸਿੰਘ ਸਿੱਧੂ ਖੇਮੇ ਦੇ ਮੰਨੇ ਜਾਂਦੇ ਹਨ। ਸੂਤਰਾਂ ਮੁਤਾਬਕ ਪਰਗਟ ਸਿੰਘ ਵੱਲੋਂ ਸਿੱਧੂ ਨੂੰ ਮਾਨਸੂਨ ਇਜਲਾਸ 'ਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ। ਇਸ ਤੋਂ ਪਹਿਲਾਂ ਵੀ ਪਰਗਟ ਸਿੰਘ ਵਲੋਂ ਨਵਜੋਤ ਸਿੱਧੂ ਨੂੰ ਮਹਿਕਮਾ ਬਦਲੇ ਜਾਣ 'ਤੇ ਨਵਾਂ ਮੰਤਰਾਲਾ ਸੰਭਾਲਣ ਦੀ ਅਪੀਲ ਕੀਤੀ ਸੀ। ਸਿੱਧੂ ਨੂੰ ਕੈਪਟਨ ਤੋਂ ਦੂਰ ਕਰਨ ਅਤੇ ਨਾਲ ਹੀ ਆਪਣੇ ਸਟਾਰ ਪ੍ਰਚਾਰਕ ਨੂੰ ਮੁੜ ਤੋਂ ਕੇਂਦਰੀ ਸਿਆਸਤ ਵਿੱਚ ਲਿਆਉਣ ਲਈ ਕਾਂਗਰਸ ਜਲਦ ਹੀ ਉਨ੍ਹਾਂ ਨੂੰ ਦਿੱਲੀ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪ ਸਕਦੀ ਹੈ।