ਵੇਰਕਾ ਅਤੇ ਸਿੱਧੂ ਦੀ ਮੀਟਿੰਗ ਨੇ ਮਚਾਈ ਤਰਥੱਲੀ, ਕੈਪਟਨ ਕੋਲ ਪਹੁੰਚੀ ਰਿਪੋਰਟ

Tags

ਨਵਾਂ-ਨਵਾਂ ਕੈਬਿਨਟ ਰੈੰਂਕ ਹਾਸਿਲ ਕਰਨ ਵਾਲੇ ਰਾਜਕੁਮਾਰ ਵੇਰਕਾ ਨਵਜੋਤ ਸਿੰਘ ਸਿੱਧੂ ਨੂੰ ਮਿਲਣ ਲਈ ਪਹੁੰਚੇ। ਮਿਲੀ ਜਾਣਕਾਰੀ ਦੇ ਅਨੁਸਾਰ ਰਾਜਕੁਮਾਰ ਵੇਰਕਾ ਨੇ ਨਵਜੋਤ ਸਿੰਘ ਸਿੱਧੂ ਦੇ ਨਾਲ ਉਹਨਾਂ ਦੇ ਘਰ ਚ ਮੁਲਾਕਾਤ ਕੀਤੀ।ਇਸ ਮੁਲਾਕਾਤ ਤੇ ਰਾਜਕੁਮਾਰ ਵੇਰਕਾ ਦਾ ਕਹਿਣਾ ਸੀ ਕਿ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਦੇ ਨਾਲ ਕਾਂਗਰਸ ਪਾਰਟੀ ਦੀ ਬਿਹਤਰੀ ਤੇ ਮਜਬੂਤੀ ਦੇ ਲਈ ਉਹਨਾਂ ਨੇ ਮੁਲਾਕਾਤ ਕੀਤੀ। ਕਾਬਿਲੇਗੌਰ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਵਿਭਾਗ ਬਦਲੇ ਜਾਣ ਦੇ ਕਾਰਨ ਆਪਣਾ ਅਸਤੀਫਾ ਦੇ ਦਿੱਤਾ ਸੀ। ਕੁਝ ਦਿਨ ਪਹਿਲਾਂ ਹੀ ਰਾਜਕੁਮਾਰ ਵੇਰਕਾ ਨੂੰ ਕੈਪਟਨ ਅਮਰਿੰਦਰ ਸਿੰਘ ਕੈਬਨਿਟ ਦਾ ਰੈਂਕ ਦਿੱਤਾ।

ਨਵਜੋਤ ਸਿੱਧੂ ਉਨ੍ਹਾਂ ਸਾਰੇ ਪੀੜਤਾਂ ਨੂੰ ਫਲੈਟ ਦਿਵਾਉਣਗੇ ਜਿਨ੍ਹਾਂ ਦੀਆਂ ਝੁੱਗੀਆਂ ਸੜ ਗਈਆਂ ਸਨ। ਯਾਦ ਰਹੇ ਪਿਛਲੇ ਮਹੀਨੇ 27 ਜੂਨ ਨੂੰ ਚਮਰੰਗ ਰੋਡ 'ਤੇ ਅੱਗ ਲੱਗਣ ਕਾਰਨ 80 ਪਰਿਵਾਰਾਂ ਦੀਆਂ ਝੁੱਗੀਆਂ ਸਮੇਤ ਸਾਰਾ ਸਾਮਾਨ ਸੜ ਕੇ ਸਵਾਹ ਹੋ ਗਿਆ ਸੀ। ਸਿੱਧੂ ਨੇ ਇਨ੍ਹਾਂ ਸਾਰੇ ਪਰਿਵਾਰਾਂ ਨੂੰ ਫਲੈਟ ਦਿਵਾਉਣ ਦੀ ਪਹਿਲ ਕੀਤੀ ਹੈ। ਅੱਜ ਇਨ੍ਹਾਂ ਸਾਰੇ ਪੀੜਤਾਂ ਨੇ ਸਾਬਕਾ ਮੰਤਰੀ ਤੇ ਪੂਰਬੀ ਹਲਕੇ ਦੇ ਵਿਧਾਇਕ ਨਵਜੋਤ ਸਿੱਧੂ ਨਾਲ ਮੁਲਾਕਾਤ ਕੀਤੀ ਤੇ ਆਪਣੇ ਲਈ ਰੈਣ ਬਸੇਰੇ ਦੀ ਮੰਗ ਕੀਤੀ।