ਕੈਪਟਨ ਸਰਕਾਰ ਦੀ ਬਿਜਲੀ ਖਪਤਕਾਰਾਂ ਲਈ ਵੱਡੀ ਸਕੀਮ, ਹੁਣ ਸਿਰਫ ਐਨ੍ਹੇਂ ਕੁ ਹੀ ਆਉਣਗਾ ਬਿੱਲ਼

Tags

ਅਕਸਰ ਹੀ ਪੰਜਾਬ ਬਿਜਲੀ ਵਿਭਾਗ ਆਮ ਲੋਕਾਂ ਨੂੰ ਬਿਜਲੀ ਦੇ ਜ਼ਬਰਦਸਤ ਝਕਟੇ ਦਿੰਦਾ ਰਹਿੰਦਾ ਹੈ। ਅਜਿਹਾ ਹੀ ਇੱਕ ਝਟਕਾ ਹਾਲ ਹੀ ‘ਚ ਵਿਭਾਗ ਵੱਲੋਂ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਕੋਟਮੁਖੀਆ ਦੇ ਲੋਕਾਂ ਨੂੰ ਦਿੱਤਾ ਗਿਆ ਹੈ। ਜਿੱਥੇ ਲੋਕਾਂ ਨੇ ਜਦੋਂ ਆਪਣੇ ਬਿਜਲੀ ਦੇ ਬਿੱਲ ਦੇਖੇ ਤਾਂ ਉਨ੍ਹਾਂ ਨੂੰ 440ਵਾਟ ਦਾ ਝਟਕਾ ਲੱਗਿਆ।ਜਾਣਕਾਰੀ ਅਨੁਸਾਰ ਪਿੰਡ 'ਚ ਰਹਿ ਰਹੇ 30-40 ਦੇ ਕਰੀਬ ਗਰੀਬ ਪਰਿਵਾਰਾਂ ਨੂੰ ਬਿਜਲੀ ਵਿਭਾਗ ਨੇ 90 ਹਜ਼ਾਰ, 60 ਹਜ਼ਾਰ, 48 ਹਜ਼ਾਰ ਤੇ 22 ਹਜ਼ਾਰ ਰੁਪਏ ਦੇ ਬਿੱਲ ਭੇਜ ਦਿੱਤੇ ਹਨ, ਜਿਨ੍ਹਾਂ ਨੂੰ ਦੇਖ ਪਿੰਡ ਵਾਸੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ।

ਉਕਤ ਲੋਕਾਂ ਨੂੰ ਇਸ ਗੱਲ ਦੀ ਚਿੰਤਾ ਲੱਗੀ ਹੋਈ ਹੈ ਕਿ ਉਹ ਬਿਜਲੀ ਦਾ ਇਹ ਬਿੱਲ ਕਿਸ ਤਰ੍ਹਾਂ ਭਰਨਗੇ। ਮਹਿੰਗਾਈ ਵੱਧ ਹੋਣ ਕਾਰਨ ਉਨ੍ਹਾਂ ਦੇ ਘਰਾਂ ਦਾ ਗੁਜ਼ਾਰਾ ਵੀ ਮਸਾਂ ਹੀ ਹੁੰਦਾ ਹੈ। ਇਸ ਲਈ ਉਨ੍ਹਾਂ ਨੇ ਸੂਬਾ ਸਰਕਾਰ ਨੂੰ ਅਪੀਲ ਕਰ ਇਸ ਵੱਲ਼ ਖਾਸ ਧਿਆਨ ਦੇਣ ਨੂੰ ਕਿਹਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿੰਡ ਦੇ ਲੋਕਾਂ ਨੇ ਕਿਹਾ ਕਿ ਉਹ ਦਿਹਾੜੀ ਕਰਕੇ ਘਰ ਦਾ ਗੁਜ਼ਾਰਾ ਕਰਦੇ ਹਨ। ਉਨ੍ਹਾਂ ਦੇ ਘਰ ਏ.ਸੀ. ਅਤੇ ਪਾਣੀ ਦੀਆਂ ਵੱਡੀਆਂ-ਵੱਡੀਆਂ ਮੋਟਰਾਂ ਵੀ ਨਹੀਂ ਲੱਗੀਆਂ, ਇਸ ਦੇ ਬਾਵਜੂਦ ਇੰਨਾ ਬਿੱਲ ਕਿਵੇਂ ਆ ਗਿਆ।

ਇਸ ਸਬੰਧ 'ਚ ਜਦੋਂ ਬਿਜਲੀ ਵਿਭਾਗ ਦੇ ਐੱਸ.ਡੀ.ਓ. ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧ 'ਚ ਪਿੰਡ ਦਾ ਕੋਈ ਵੀ ਵਿਅਕਤੀ ਉਨ੍ਹਾਂ ਕੋਲ ਸ਼ਿਕਾਇਤ ਲੈ ਕੇ ਅਜੇ ਤੱਕ ਨਹੀਂ ਆਇਆ। ਬਿਜਲੀ ਦੇ ਬਿੱਲ ਨੂੰ ਲੈ ਕੇ ਜੇਕਰ ਉਨ੍ਹਾਂ ਕੋਲ ਕੋਈ ਆਉਂਦਾ ਹੈ ਤਾਂ ਉੁਸ ਦਾ ਹੱਲ ਜਰੂਰ ਕਰਨਗੇ। ਉਧਰ ਬਿਜਲੀ ਵਿਭਾਗ ਦੇ ਐਸਡੀਓ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਹੁਣ ਤਕ ਪਿੰਡ ਦਾ ਕੋਈ ਵੀ ਵਿਅਕਤੀ ਸ਼ਿਕਾਇਤ ਲੈ ਕੇ ਨਹੀਂ ਪਹੁੰਚਿਆ।