ਥਾਣੇ ਨੂੰ ਪੁਲਿਸ ਵਾਲੇ ਬਣਾਈ ਬੈਠੇ ਸੀ ਸ਼ਰਾਬ ਮੀਟ ਦਾ ਅੱਡਾ, ਉੱਤੋਂ ਆ ਗਿਆ ਬੈਂਸ ਦੀ ਪਾਰਟੀ ਦਾ ਆਗੂ

Tags

ਬੀਤੇ ਦਿਨੀ ਘੱਗਰ ਦਰਿਆ ਤੇ ਬੈਠ ਕੇ ਪਾਰਟੀ ਕਰਦੇ ਸਰਕਾਰੀ ਬਾਬੂਆਂ ਦਾ ਹਾਲ ਤਾਂ ਤੁਸੀਂ ਦੇਖ ਹੀ ਲਿਆ ਹੋਣਾ, ਚਲੋ ਜਨਾਬ ਜੀ ਜਾਇਜ਼ਾ ਲੈਣ ਆਏ ਸੀ, ਹੋ ਸਕਦਾ ਕਿਸੇ ਨੇ ਕਾਜੂ ਬਦਾਮ ਅੱਗੇ ਰੱਖ ਦਿੱਤੇ ਹੋਣ। ਪਰ ਹੁਣ ਜੋ ਖਬਰ ਅਸੀਂ ਤੁਹਾਨੂੰ ਦੇਣ ਜਾ ਰਹੇ ਹਾਂ, ਉਸ ਨੂੰ ਦੇਖ ਕੇ ਤੁਹਾਨੂੰ ਗੁੱਸਾ ਤਾਂ ਆਵੇਗਾ ਹੀ ਅਤੇ ਸਰਕਾਰੀ ਅਫਸਰਾਂ ਦਾ ਹਾਲਤ ਤੇ ਲਾਹਨਤਾਂ ਵੀ ਜ਼ਰੂਰ ਪਾਓਗੇ। ਮਾਮਲਾ ਪਟਿਆਲੇ ਦੇ ਬਿਲਕੁਲ ਨਾਲ ਲੱਗਦੇ ਕਸਬੇ ਬਹਾਦੁਰਗੜ੍ਹ ਦਾ ਹੈ ਜਿੱਥੋਂ ਦਾ ਮੇਨ ਪਟਿਆਲਾ ਰੋਡ ਤੇ ਲੋਕਾਂ ਦੀ ਸੁਰੱਖਿਆ ਲਈ ਪੁਲਿਸ ਚੌਂਕੀ ਬਣਾਈ ਗਈ ਹੈ।

ਪਰ ਇਸ ਚੌਂਕੀ ਵਿੱਚ ਰਾਤ ਨੂੰ ਕਦੇ ਵੀ ਰਿਪੋਰਟ ਲਿਖਾਉਣ ਨਾ ਚਲੇ ਜਾਇਓ, ਤੁਸੀਂ ਪੁੱਛੋਗੇ ਕਿਉਂ? ਸਿਮਰਜੀਤ ਸਿੰਘ ਬੈਂਸ ਦੀ ਬਣਾਈ ਲੋਕ ਇਨਸਾਫ ਪਾਰਟੀ ਦੇ ਵਰਕਰ ਯਾਦਵਿੰਦਰ ਸਿੰਘ ਖਹਿਰਾ ਵੱਲੋਂ ਬਣਾਈ ਵੀਡੀਓ ਦੇਖੋ ਤੁਹਾਨੂੰ ਸਭ ਕੁਝ ਸਮਝ ਆ ਜਾਵੇਗਾ। ਰਿਪੋਰਟ ਲਿਖਾਉਣ ਲਈ ਪੁਲਿਸ ਵਾਲਿਆਂ ਨੇ ਮੁੰਡੇ ਤੋਂ ਦਾਰੂ ਦੀ ਬੋਤਲ ਅਤੇ ਮੁਰਗਾ ਮੰਗਵਾਇਆ ਪਰ ਰਿਪੋਰਟ ਫਿਰ ਵੀ ਨੀ ਲਿਖੀ, ਕਹਿੰਦੇ ਅਜੇ ਅਸੀਂ ਰੋਟੀ ਖਾਣੀ ਹੈ। ਪਰ ਜਦੋਂ ਉਹਨਾਂ ਦੀ ਫੋਨ ਤੇ ਗੱਲ ਸਿਮਰਜੀਤ ਬੈਂਸ ਨਾਲ ਕਰਵਾਈ ਗਈ ਤਾਂ ਪੁਲਿਸ ਮੁਲਾਜ਼ਮਾਂ ਨੂੰ ਭਾਜੜਾਂ ਪੈ ਗਈਆਂ।