ਲੱਖੇ ਸਿਧਾਣੇ ਨੇ ਕਰਤੀ ਡੇਰੇ ਦੀ ਭਨਤੋੜ, ਕਹਿੰਦਾ ਕਹਿਦਿਓ ਲੱਖਾ ਆਇਆ ਸੀ

Tags

ਇੱਕ ਖਬਰ ਵਿੱਚ ਤੁਹਾਨੂੰ ਦਿਖਾਇਆ ਸੀ ਕਿ ਲੱਖਾ ਸਿਧਾਣਾ ਦੀ ਲੁਧਿਆਣਾ ਦੇ ਨੀਲੋ ਪੁਲ ਤੇ ਬਣੇ ਡੇਰਾ ਮੁਖੀ ਨਾਲ ਲੱਖਾ ਸਿਧਾਣਾ ਦੀ ਬਹਿਸ ਹੋਈ ਸੀ। ਲੱਖੇ ਨੇ ਇਲਜ਼ਮ ਲਗਾਇਆ ਸੀ ਕਿ ਉਹ ਡੇਰਾ ਜੰਗਲਾਤ ਵਿਭਾਗ ਦੀ ਜ਼ਮੀਨ ਨੂੰ ਕਬਜ਼ੇ ਵਿੱਚ ਲੈ ਕੇ ਬਣਾਇਆ ਹੋਇਆ ਸੀ। ਇਸ ਤੋਂ ਬਾਅਦ ਲੱਖਾ ਸਿਧਾਣਾ ਅੱਗੇ ਵੱਲ ਨੂੰ ਤੁਰ ਪਿਆ। ਨੀਲੋਂ ਪੁਲ ਤੋਂ ਰੋਪੜ ਵੱਲ ਵੱਧਦੇ ਹੋਏ ਨਹਿਰ ਉੱਤੇ ਇੱਕ ਹੋਰ ਦਰਗਾਹ ਦੇਖਣ ਨੂੰ ਮਿਲੀ ਅੇਤ ਇਹ ਵੀ ਕਿਸੇ ਸਰਕਾਰੀ ਵਿਭਾਗ ਦੀ ਜਗ੍ਹਾ ਤੇ ਹੀ ਬਣੀ ਹੋਈ ਸੀ। ਪਰ ਇਸ ਜਗ੍ਹਾ ਨੂੰ ਬਣਾਉਣ ਵਾਲਾ ਬੰਦਾ ਤਾਂ ਉੱਥੇ ਨਹੀਂ ਮਿਲਿਆ। 

ਲੱਖਾ ਸਿਧਾਣਾ ਨੇ ਸਰਕਾਰ ਅਤੇ ਨਹਿਰੀ ਵਿਭਾਗ ਨੂੰ ਚਿਤਾਵਨੀ ਦਿੱਤੀ ਕਿ ਜੇ ਉਨ੍ਹਾਂ ਨੇ ਇਹ ਕੰਮ ਨਾ ਰੋਕਿਆ ਤਾਂ ਆਉਣ ਵਾਲੇ ਸਮੇਂ ਵਿੱਚ ਨਹਿਰੀ ਵਿਭਾਗ ਦੀ ਬਹੁਤ ਸਾਰੀ ਜਗ੍ਹਾ ਇਨ੍ਹਾਂ ਬਾਬਿਆਂ ਦਾ ਕਬਜ਼ੇ ਵਿੱਚ ਆ ਜਾਵੇਗੀ। ਲੱਖੇ ਨੇ ਦੱਸਿਆ ਕਿ ਉਹ ਆਏ ਤਾਂ ਪਾਣੀਆਂ ਦੇ ਮੁੱਦੇ ਨੂੰ ਸੁਲਝਾਉਣ ਸੀ ਪਰ ਰਾਸਤੇ ਵਿੱਚ ਉਨ੍ਹਾਂ ਨੂੰ ਇਹ ਨਾਜ਼ਾਇਜ ਡੇਰੇ ਮਿਲ ਗਏ। ਲੱਖੇ ਨੇ ਕਿਹਾ ਕਿ ਦਰਗਾਹ ਨੂੰ ਢਾਹ ਕੇ ਉਨ੍ਹਾਂ ਨੇ ਸ਼ੁਰੂਆਤ ਕਰ ਦਿੱਤੀ ਹੈ, ਅੱਗੇ ਦਾ ਕੰਮ ਜੰਗਲਾਤ ਵਿਭਾਗ ਦਾ ਹੈ।