ਭਗਵੰਤ ਮਾਨ ਨੇ ਸੰਸਦ ਅੰਦਰ ਟਰੈਕਟਰ ਵਾਂਗੂੰ ਪੁੱਟੀਆਂ ਧੂੜਾਂ

Tags

ਇੱਕ ਵਾਰ ਫਿਰ ਸੰਸਦ ਵਿੱਚ ਗਰਜਿਆ ਭਗਵੰਤ ਮਾਨ, ਮਨਰੇਗਾ ਮਜ਼ਦੂਰਾਂ ਦੀ ਦਿਹਾੜੀ ਬਾਰੇ ਸੰਸਦ ਵਿੱਚ ਚੁੱਕੀ ਅਵਾਜ਼। ਭਗਵੰਤ ਮਾਨ ਦੇ ਭਾਸ਼ਣ ਨੇ ਇਸ ਵਾਰ ਕਾਂਗਰਸ ਦੀਆਂ ਮੁਸ਼ਕਿਲਾਂ ਵਧਾਈਆਂ ਨੇ, ਮਾਨ ਵੱਲੋਂ ਆਪਣਾ ਭਾਸ਼ਣ ਮਨਰੇਗਾ ਸਕੀਮ ਤੇ ਦਿੱਤਾ ਗਿਆ। ਭਗਵੰਤ ਮਾਨ ਨੇ ਕਿਹਾ ਕਿ ਮਨਰੇਗਾ ਮਜ਼ਦੂਰਾਂ ਦੀ ਦਿਹਾੜੀ 240 ਰੁ: ਸੀ ਅਤੇ ਹੁਣ ਪੰਜਾਬ ਸਰਕਾਰ ਨੇ ਇਹ ਦਿਹਾੜੀ ਵਧਾ ਕੇ 541 ਰੁ: ਕਰ ਦਿੱਤੀ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ 1 ਰੁਪਇਆ ਦਿਹਾੜੀ ਵਧਾ ਕੇ ਗਰੀਬਾਂ ਨਾਲ ਮਜ਼ਾਕ ਕੀਤਾ ਹੈ।

ਭਗਵੰਤ ਮਾਨ ਨੇ ਕਿਹਾ ਕਿ 1 ਰੁਪਏ ਦਾ ਵਾਧਾ ਮਜ਼ਦੂਰਾਂ ਦੇ ਜ਼ਖ਼ਮਾਂ ਤੇ ਲੂਣ ਛਿੜਕਣ ਵਾਲੀ ਗੱਲ ਹੈ। ਸਿਰਫ ਐਨ੍ਹਾਂ ਹੀ ਨਹੀਂ, ਮਾਨ ਨੇ ਕਿਹਾ ਕਿ ਮਨਰੇਗਾ ਮਜ਼ਦੂਰਾਂ ਨੂੰ ਤਾਂ ਸਰਕਾਰਾਂ ਸਮੇਂ ਸਿਰ ਮਜ਼ੂਦੂਰੀ ਵੀ ਨਹੀਂ ਦਿੰਦੀਆਂ। ਮਾਨ ਨੇ ਕਿਹਾ ਕਿ ਇਨ੍ਹਾਂ ਮਜ਼ਦਰਾਂ ਨੂੰ ਮਜ਼ਦੂਰੀ ਇਹਨਾਂ ਦਾ ਪਸੀਨਾ ਸੁੱਕਣ ਤੋਂ ਪਹਿਲਾਂ ਮਿਲ ਜਾਣੀ ਚਾਹੀਦੀ ਹੈ। ਕਈ ਕਾਂਗਰਸੀ ਸੰਸਦਾਂ ਨੇ ਮਾਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਸਪੀਕਰ ਨੇ ਨਿਸ਼ਾਨਾ ਕਾਂਗਰਸ ਤੇ ਲੱਗਦਾ ਵੇਖ ਮਾਨ ਨੂੰ ਬੋਲੀ ਜਾਣ ਲਈ ਕਿਹਾ।