ਪਾਕਿਸਤਾਨ ਤੋਂ ਸਿੱਖਾਂ ਲਈ ਆਈ ਵੱਡੀ ਖਬਰ, ਸਿੱਖਾਂ ਦੇ ਸਿੱਖ ਗੁਰੂਘਰ 'ਚ ਹੋ ਰਹੇ ਨੇ ਇਕੱਠੇ

Tags

ਪਾਕਸਿਤਾਨ ਸਰਕਾਰ ਇਕ ਵਾਰ ਫੇਰ ਤੋਂ ਸਿੱਖਾ ਤੇ ਮਿਹਰਵਾਨ ਹੋਈ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਗੁਆਢੀਂ ਮੁਲਕ ਪਾਕਸਿਤਾਨ ਨੇ ਸਿੱਖ ਧਰਮ ਦੇ ਛੇਵੇਂ ਗੁਰੂ ਸਾਹਿਬ ਨਾਲ ਸਬੰਧਤ ਗੁਰਦੁਆਰਾ ਖਾਹਰਾ ਸਾਹਿਬ ਸੰਗਤਾ ਲਈ ਖੋਲ੍ਹਣ ਦਾ ਐਲਾਣ ਕੀਤਾ ਹੈ। ਇਸ ਗੁਰਦੁਆਰੇ ਨੂੰ ਸਿੱਖ ਧਰਮ ਦੇ ਛੇਵੇਂ ਗੁਰੂ ਸਾਹਿਬ ਸ੍ਰੀ ਗੁਰੂ ਹਰਗਿੋਬਿੰਦ ਜੀ ਦੀ ਚਰਨ ਛੋਹ ਪ੍ਰਾਪਤ ਹੈ। ਸੰਨ 1947 ਤੋਂ ਬਾਅਦ ਇਹ ਪਵਿੱਤਰ ਸਥਾਨ ਬੰਦ ਪਿਆ ਸੀ ਤੇ ਹੁਣ ਪਹਿਲੀ ਵਾਰ ਸਿੱਖ ਸੰਗਤਾ ਲਈ ਇਹ ਗੁਰੂਘਰ ਖੁੱਲ੍ਹਣ ਜਾ ਰਿਹਾ ਹੈ।

ਪਾਕਿਸਤਾਨ ਸਰਕਾਰ ਦੇ ਇਸ ਫੈਸਲੇ ਦਾ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਨੇ ਸਵਾਗਤ ਕੀਤਾ ਹੈ ਕਿਉਂਕਾ ਉਨ੍ਹਾਂ ਦਾ ਮੰਨਣਾ ਹੈ ਕਿ ਹੁਣ ਜਦੋਂ ਸਿੱਖ ਸੰਗਤ ਪਾਕਿਸਤਾਨ ਜਾਵੇਗੀ ਤਾਂ ਉੱਥੇ ਬਾਕੀ ਗੁਰਧਾਮਾਂ ਦੇ ਨਾਲ ਨਾਲ ਇਸ ਪਵਿੱਤਰ ਸਥਾਨ ‘ਤੇ ਵੀ ਨਤਮਸਤਕ ਹੋਣ ਦਾ ਸੁਭਾਗ ਪ੍ਰਾਪਤ ਹੋਵੇਗਾ। ਦੱਸ ਦਈਏ ਕਿ ਗੁਰਦੁਆਰਾ ਖਾਹਰਾ ਸਾਹਿਬ ਪਾਕਿਸਤਾਨ ਦੇ ਗੁਜਰਾਂਵਾਲਾ ਦੇ ਨਜ਼ਦੀਕ ਨੋਸ਼ਹਿਰਾ ਵਿਕਰਾਂ ਦੇ ਭਾਈ ਮਟੂ ਕੇ ਇਲਾਕੇ ‘ਚ ਪੈਂਦਾ ਹੈ। ਪਾਕਸਿਤਾਨ ਦੇ ਇਸ ਫੈਸਲੇ ਦਾ ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਸਵਾਗਤ ਕੀਤਾ ਹੈ।