ਪੰਜਾਬ ਪੁਲਿਸ ਦੀ ਵੱਡੀ ਬਹਾਦਰੀ, ਸ਼ੁਕਰ ਆ ਬਚਾ ਲਿਆ ਪੰਜਾਬ

Tags

ਕਸਟਮ ਵਿਭਾਗ,ਸ੍ਰੀ ਅੰਮ੍ਰਿਤਸਰ ਸਾਹਿਬ: ਬੀਤੇ ਦਿਨ ਅੰਮ੍ਰਿਤਸਰ ਕਸਟਮ ਵਿਭਾਗ ਵੱਲੋਂ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਆਈ.ਸੀ.ਪੀ. ਅਟਾਰੀ ਬਾਰਡਰ ‘ਤੇ ਪਾਕਿਸਤਾਨ ਤੋਂ ਆਏ ਨਮਕ ਦੇ ਟਰੱਕਾਂ ਵਿੱਚੋਂ ਹੈਰੋਇਨ ਦੀ ਵੱਡੀ ਖੇਪ ਬਰਾਮਦ ਕੀਤੀ ਸੀ। ਜਿਸ ਦੇ ਸਬੰਧ ‘ਚ ਅੱਜ ਅੰਮ੍ਰਿਤਸਰ ਕਸਟਮ ਵਿਭਾਗ ਵੱਲੋਂ ਪ੍ਰੈਸ ਵਾਰਤਾ ਕੀਤੀ ਜਾ ਰਹੀ ਹੈ।ਜਿਸ ‘ਚ ਦੱਸਿਆ ਗਿਆ ਟਰੱਕਾਂ ਵਿੱਚੋਂ 532 ਕਿਲੋ ਹੈਰੋਇਨ ਅਤੇ 52 ਕਿਲੋ ਹੋਰ ਨਸ਼ੀਲੇ ਪਦਾਰਥ ਬਰਾਮਦ ਕੀਤੀ ਗਏ ਹਨ। ਜਿਨ੍ਹਾਂ ਦੀ ਕੀਮਤ ਅੰਤਰਰਾਸ਼ਟਰੀ ਬਜ਼ਾਰ ‘ਚ 2700 ਕਰੋੜ ਦੱਸੀ ਜਾ ਰਹੀ ਹੈ ਅਤੇ ਨਮਕ ਦੀਆਂ 600 ਬੋਰੀਆਂ ਵਿਚੋਂ 15 ਬੋਰੀਆਂ ‘ਚੋ ਹੈਰੋਇਨ ਮਿਲੀ।

ਇਸ ਮਾਮਲੇ ਸਬੰਧੀ ਹੋਰ ਵੀ ਵੱਡੇ ਖੁਲਾਸੇ ਹੋਏ।ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਨਮਕ ਦਾ ਟਰੱਕ ਮੰਗਵਾਉਣ ਵਾਲੇ ਅੰਮ੍ਰਿਤਸਰ ਦੇ ਵਪਾਰੀ ਨੂੰ ਗਿਰਫ਼ਤਾਰ ਕਰ ਲਿਆ ਹੈ।ਉਹਨਾਂ ਦੱਸਿਆ ਕਿ ਹੈਰੋਇਨ ਦੀ ਤਸਕਰੀ ਦੇ ਇਸ ਰੈਕੇਟ ਦਾ ਮੁਖੀ ਤਾਰਿਕ ਅਹਿਮਦ ਜੰਮੂ ਕਸ਼ਮੀਰ ਦੇ ਹੰਡਵਾਰਾ ਤੋਂ ਕਾਬੂ ਕੀਤਾ ਗਿਆ।ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਪੁੱਛਗਿੱਛ ਦੌਰਾਨ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।