ਪੰਜਾਬ ਮੰਤਰੀ ਮੰਡਲ 'ਚੋਂ ਅਸਤੀਫਾ ਦੇਣ ਤੋਂ ਬਾਅਦ ਭਾਵੇਂ ਹੀ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ 'ਚ ਪਾਰਟੀ ਵਰਕਰਾਂ ਅਤੇ ਆਪਣੇ ਹਮਾਇਤੀਆਂ ਨਾਲ ਮੁਲਾਕਾਤਾਂ ਕਰ ਰਹੇ ਹਨ ਪਰ ਉਨ੍ਹਾਂ ਨੇ ਅਜੇ ਵੀ ਸਰਕਾਰੀ ਕੰਮਕਾਜ ਤੋਂ ਦੂਰੀ ਬਣਾਈ ਹੋਈ ਹੈ ਕਿਉਂਕਿ ਬੀਤੇ ਦਿਨ ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਵਲੋਂ ਬੁਲਾਈ ਗਈ ਰੀਵਿਊ ਮੀਟਿੰਗ 'ਚ ਨਵਜੋਤ ਸਿੱਧੂ ਨੇ ਹਿੱਸਾ ਨਹੀਂ ਲਿਆ। ਡਾ. ਰਾਜਕੁਮਾਰ ਵੇਰਕਾ ਨੇ ਕੈਬਨਿਟ ਮੰਤਰੀ ਦਾ ਰੈਂਕ ਮਿਲਣ 'ਤੇ ਉਨ੍ਹਾਂ ਜਿੱਥੇ ਖੁਸ਼ੀ ਜਤਾਈ, ਉੱਥੇ ਹੀ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਬਾਰੇ ਵੀ ਉਹ ਵੱਡਾ ਬਿਆਨ ਦੇ ਗਏ।
ਬੇਸ਼ੱਕ ਕੈਪਟਨ ਇਹ ਕਹਿ ਚੁੱਕੇ ਸਨ ਕਿ ਸਿੱਧੂ ਦੇ ਬਿਆਨਾਂ ਕਾਰਨ ਪਾਰਟੀ ਦਾ ਨੁਕਸਾਨ ਹੋਇਆ ਹੈ ਪਰ ਵੇਰਕਾ ਦਾ ਦਾਅਵਾ ਹੈ ਕਿ ਸਿੱਧੂ ਵੀ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰ ਰਹੇ ਹਨ।ਬ੍ਰਹਮ ਮਹਿੰਦਰਾ ਵਲੋਂ ਇਹ ਮੀਟਿੰਗ ਅੰਮ੍ਰਿਤਸਰ 'ਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਬੁਲਾਈ ਗਈ ਸੀ, ਜਿਸ 'ਚ ਓ. ਪੀ. ਸੋਨੀ, ਇੰਦਰਬੀਰ ਸਿੰਘ ਬੁਲਾਰੀਆ, ਡਾ. ਰਾਜ ਕੁਮਾਰ ਵੇਰਕਾ, ਸੁਨੀਲ ਦੱਤ, ਕਰਮਜੀਤ ਸਿੰਘ ਰਿੰਟੂ ਅਤੇ ਹੋਰ ਪੁੱਜੇ ਹੋਏ ਸਨ ਪਰ ਸਿੱਧੂ ਇਸ ਮੀਟਿੰਗ 'ਚ ਦਿਖਾਈ ਨਹੀਂ ਦਿੱਤੇ।ਡਾ. ਰਾਜਕੁਮਾਰ ਵੇਰਕਾ ਨੇ ਕੈਬਨਿਟ ਮੰਤਰੀ ਦਾ ਰੈਂਕ ਮਿਲਣ 'ਤੇ ਉਨ੍ਹਾਂ ਜਿੱਥੇ ਖੁਸ਼ੀ ਜਤਾਈ, ਉੱਥੇ ਹੀ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਬਾਰੇ ਵੀ ਉਹ ਵੱਡਾ ਬਿਆਨ ਦੇ ਗਏ।
ਬੇਸ਼ੱਕ ਕੈਪਟਨ ਇਹ ਕਹਿ ਚੁੱਕੇ ਸਨ ਕਿ ਸਿੱਧੂ ਦੇ ਬਿਆਨਾਂ ਕਾਰਨ ਪਾਰਟੀ ਦਾ ਨੁਕਸਾਨ ਹੋਇਆ ਹੈ ਪਰ ਵੇਰਕਾ ਦਾ ਦਾਅਵਾ ਹੈ ਕਿ ਸਿੱਧੂ ਵੀ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰ ਰਹੇ ਹਨ।ਕੈਪਟਨ ਅਤੇ ਸਿੱਧੂ ਵਿਚਾਲੇ ਚੱਲ ਰਿਹਾ ਵਿਵਾਦ ਬਾਰੇ ਡਾ. ਵੇਰਕਾ ਨੇ ਕਿਹਾ ਕਿ ਇਸ ਨਾਲ ਪਾਰਟੀ ਨਾਲ ਕੋਈ ਨੁਕਸਾਨ ਨਹੀਂ ਹੋ ਰਿਹਾ ਇਹ ਵਿਚਾਰਾਂ ਦੀ ਲੜਾਈ ਹੈ। ਦੋਵੇਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੰਮ ਕਰ ਰਹੇ ਹਨ ਅਤੇ ਪਿਛਲੇ ਦਿਨਾਂ ਵਿੱਚੋਂ ਸਿੱਧੂ ਦੇ ਜੋ ਬਿਆਨ ਆ ਰਹੇ ਹਨ ਮੀਡੀਆ ਵਿੱਚ ਉਸ ਵਿੱਚ ਉਹ ਪਾਰਟੀ ਨੂੰ ਮਜ਼ਬੂਤ ਕਰਨ ਦੀ ਗੱਲ ਕਰ ਰਹੇ ਨੇ ਇਸ ਨਾਲ ਕੋਈ ਵੀ ਪਾਰਟੀ ਨੂੰ ਨੁਕਸਾਨ ਨਹੀਂ ਹੋ ਰਿਹਾ। ਵੇਰਕਾ ਨੇ ਕਿਹਾ ਕਿ ਪਾਰਟੀ ਹਾਈ ਕਮਾਂਡ ਇਸ ਵਿਵਾਦ ਨੂੰ ਹੱਲ ਕਰਨ ਲਈ ਢਿੱਲੀ ਨਹੀਂ ਪੈ ਰਹੀ।