ਜਲਪਾਲ ਕੇਸ ਦਾ ਮੁੱਖ ਦੋਸ਼ੀ ਆਇਆ ਸਾਹਮਣੇ, ਕਹਿੰਦਾ ਜਸਪਾਲ ਅਜੇ ਜਿਊਂਦਾ

Tags

ਫ਼ਰੀਦਕੋਟ ਜਸਪਾਲ ਕਾਂਢ ਦੇ ਵਿੱਚ ਕਈ ਤਰ੍ਹਾਂ ਦੀਆਂ ਕਹਾਣੀਆਂ, ਕਈ ਤਰ੍ਹਾਂ ਦੇ ਪਾਤਰ ਅਤੇ ਕਈ ਤਰ੍ਹਾਂ ਦੇ ਕਿਰਦਾਰ ਸਾਹਮਣੇ ਆ ਰਹੇ ਨੇ। ਪੁਲਿਸ ਕਹਿੰਦੀ ਹੈ ਕਿ ਜਸਪਾਲ ਨੇ ਹਿਰਾਸਤ ਵਿੱਚ ਆਤਮ-ਹੱਤਿਆ ਕੀਤੀ ਹੈ ਅਤੇ ਜਸਪਾਲ ਦਾ ਪਰਿਵਾਰ ਕਹਿੰਦਾ ਹੈ ਕਿ ਪੁਸਿਲ ਨੇ ਜਸਪਾਲ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਖੁਰਦ-ਬੁਰਦ ਕਰ ਦਿੱਤਾ ਹੈ। ਇਹ ਇੰਟਰਵਿਊ ਭਾਈ ਰਣਵੀਰ ਸਿੰਘ ਦੀ ਹੈ ਜੋ ਕਿ ਰੋਜ਼ਾਨਾ ਪਹਿਰੇਦਾਰ ਚੈਨਲ ਦੇ ਪੱਤਰਕਾਰ ਵੱਲੋਂ ਲਈ ਗਈ। ਰਣਵੀਰ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਹੀ ਪੁਲਿਸ ਨੂੰ ਸੂਚਿਤ ਕਰਕੇ ਜਸਪਾਲ ਨੂੰ ਫ਼ੜਾਇਆ ਹੈ।

ਰਣਵੀਰ ਨੇ ਦਾਅਵਾ ਕੀਤਾ ਕਿ ਜਸਪਾਲ ਕੋਲ ਨਜ਼ਾਇਜ਼ ਅਸਲਾ ਸੀ, ਉਸ ਨੇ ਸ਼ੱਕ ਜਤਾਇਆ ਕਿ ਜਸਾਪਾਲ ਹਜੇ ਜਿਉਂਦਾ। ਉਸ ਨੇ ਕਿਹਾ ਕਿ ਜਿਸ ਸ਼ਾਮ ਨੂੰ ਜਸਪਾਲ ਦੀ ਮੌਤ ਹੋਈ ਸੀ, ਬਾਅਦ ਵਿੱਚ ਉਸੇ ਰਾਤ ਜਸਪਾਲ ਦਾ ਰਣਵੀਰ ਦੀ ਪਤਨੀ ਨੂੰ ਮੈਸੇਜ ਆਇਆ ਸੀ। ਰਣਵੀਰ ਨੇ ਦੋਸ਼ ਲਗਾਏ ਕਿ ਜਸਪਾਲ ਦੇ ਕਾਫ਼ੀ ਕੁੜੀਆਂ ਨਾਲ ਸੰਬੰਧ ਸੀ। ਉਸ ਨੇ ਕਿਹਾ ਕਿ ਪਹਿਲਾਂ ਉਹ ਤੇ ਜਸਪਾਲ ਮਿੱਤਰ ਸਨ ਪਰ ਜਸਪਾਲ ਉਸ ਦੀ ਕੁੜੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਅਤੇ ਇਸੇ ਡਰ ਨੂੰ ਲੈ ਕੇ ਇੱਕ ਦਿਨ ਜਸਪਾਲ ਨੇ ਰਣਵੀਰ ਦੀ ਪਤਨੀ ਦੀ ਗਲਤ ਵੀਡੀਓ ਰਣਵੀਰ ਨੂੰ ਭੇਜ ਦਿੱਤੀ ਜਿਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਰਣਵੀਰ ਨੇ ਇਹ ਵੀ ਕਿਹਾ ਕਿ ਉਹ ਆਪਣੀ ਪਤਨੀ ਨੂੰ ਵੀ ਜਸਪਾਲ ਦੇ ਰਾਹੀਂ ਹੀ ਮਿਲਿਆ ਸੀ।