ਭਗਵੰਤ ਮਾਨ ਨੇ ਸੰਸਦ 'ਚ ਫੇਰ ਕਰਾਤੀ ਬੱਲੇ ਬੱਲੇ, ਚੁੱਕਿਆ ਅਜਿਹਾ ਮੁੱਦਾ ਕਿ ਸਭ ਦੇਖਦੇ ਹੀ ਰਹਿ ਗਏ

Tags

ਸੰਗਰੂਰ ਤੋਂ ਆਪ ਦੇ ਸੰਸਦ ਭਗਵੰਤ ਮਾਨ ਅਕਸਰ ਹੀ ਆਪਣੇ ਬੈਬਾਕ ਤਰੀਕਿਆਂ ਨਾਲ ਦਿੱਤੇ ਭਾਸ਼ਣਾ ਕਰਕੇ ਜਾਣੇ ਜਾਂਦੇ ਨੇ। ਭਗਵੇਤ ਮਾਨ ਨੇ ਪਹਿਲੇ ਦਿਨ ਫਕੀਰੀਆਂ ਵਾਲੇ ਮੁੱਦੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਖੂਬ ਤੰਜ ਕਸੇ। ਹੁਣ ਦੂਜੇ ਦਿਨ ਮਾਨ ਨੇ ਇੱਕ ਬਿੱਲ ਪਾਸ ਕਰਨ ਨੂੰ ਲੈ ਕੇ ਸਰਕਾਰ ਲਈ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਨੇ। ਉਹਨਾਂ ਨੇ ਆਪਣੇ ਭਾਸ਼ਣ ਦੌਰਾਨ ਬਾਰਡਰ ਇਲਾਕੇ ਵਿੱਚ ਹੁੰਦੀ ਨਸ਼ਾ ਤਸਕਰੀ ਤੇ ਬੇਰੁਜ਼ਗਾਰੀ ਦਾ ਮੁੱਦਾ ਤਾਂ ਚੁੱਕਿਆ।

ਇਸ ਦੇ ਨਾਲ ਹੀ ਪਰਲ ਵਰਗੀਆਂ ਚਿੱਟ ਫੰਡ ਕੰਪਨੀਆਂ ਵੱਲੋਂ ਲੋਕਾਂ ਦੇ ਹੜੱਪੇ ਪੈਸੇ ਦੇ ਮੁੱਦੇ ਨੂੰ ਵੀ ਸੰਸਦ ਦੇ ਵਿੱਚ ਪੂਰੇ ਜ਼ੋਰ-ਸ਼ੋਰ ਨਾਲ ਚੁੱਕਿਆ। ਸੰਸਦ ਦਾ ਇਜਲਾਸ ਅਜੇ ਹੋਰ ਕਈ ਦਿਨ ਬਾਕੀ ਹੈ ਅਤੇ ਇਸ ਦੌਰਾਨ ਸੰਸਦ ਵਿੱਚ ਭਗਵੰਤ ਮਾਨ ਪੰਜਾਬ ਦੇ ਹੋਰ ਕਿਹੜੇ ਕਿਹੜੇ ਮੁੱਦੇ ਚੱਕਦੇ ਹਨ, ਦੇਖਣਾ ਲਾਜ਼ਮੀ ਹੋਵੇਗਾ।