ਨੌਜਵਾਨਾਂ ਦੇ ਹਰਮਨ ਪਿਆਰੇ ਗਾਇਕ ਸਿੱਧੂ ਮੂਸੇਵਾਲਾ ਅਕਸਰ ਕਿਸੇ ਨਾ ਕਿਸੇ ਵਿਵਾਦ ਵਿੱਚ ਘਿਰੇ ਰਹਿੰਦੇ ਹਨ, ਫੇਰ ਭਾਵੇਂ ਉਹ ਕਰਨ ਔਜਲਾ ਨਾਲ ਜੁਬਾਨੀ ਜੰਗ ਹੋਵੇ ਜਾਂ ਫਿਰ ਆਪਣੇ ਗੀਤਾਂ ਕਰਕੇ ਆਮ ਲੋਕਾਂ ਦੇ ਨਿਸ਼ਾਨੇ ਤੇ ਰਹਿਣ ਦੀ ਗੱਲ, ਸਿੱਧੂ ਮੂਸੇਵਾਲਾ ਕਿਵੇਂ ਨਾ ਕਿਵੇ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਨੇ ਪਰ ਇਸ ਵਾਰ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਗੱਲ ਇਸ ਤੋਂ ਵੀ ਭਿਆਨਕ ਹੈ। ਅਸਲ ਵੱਚ ਪਿਛਲੇ ਦਿਨੀਂ ਇੱਕ ਐਕਸੀਡੈਂਟ ਦਾ ਸ਼ਕਾਰ ਹੋ ਗਏ ਜਿਸ ਵਿੱਚ ਉਨ੍ਹਾਂ ਦੀ ਗੱਡੀ ਬੁਰੀ ਤਰ੍ਹਾਂ ਨੁੁਕਸਾਨੀ ਗਈ ਹੈ।
ਹਾਲਾਂਕਿ ਐਕਸੀਡੈਂਟ ਵਿੱਚ ਗੱਡੀ ਨੂੰ ਕਾਫੀ ਨੁਕਸਾਨ ਪਹੁੰਚਿਆ ਪਰ ਰੱਬ ਦੀ ਮਿਹਰ ਨਾਲ ਸਿੱਧੂ ਮੂਸੇਵਾਲੇ ਜਾਂ ਉਨ੍ਹਾਂ ਦੇ ਸਾਥੀ ਵਾਲ ਵਾਲ ਬਚ ਗਏ। ਐਕਸੀਡੈਂਟ ਤੋਂ ਬਾਅਦ ਸਿੱਧੂ ਨੇ ਲਾਈਵ ਹੋ ਕੇ ਆਪਣੇ ਫੈਨਸ ਨੂੰ ਆਪਣੇ ਠੀਕ ਠਾਕ ਹੋਣ ਦੀ ਜਾਣਕਾਰੀ ਵੀ ਦਿੱਤੀ। ਉਨ੍ਹਾਂ ਕਿਹਾ ਕਿ ਗੱਡੀਆਂ ਤਾਂ ਆਉਂਦੀਆਂ ਜਾਂਦੀਆਂ ਹੀ ਰਹਿੰਦੀਆਂ ਪਰ ਉਹ ਬਿਲਕੁਲ ਠੀਕ ਹਨ। ਉਧਰ ਸਿੱਧੂ ਮੂਸੇਵਾਲਾ ਦੀ ਨਵੀਂ ਫਿਲਮ, “ਤੇਰੀ ਮੇਰੀ ਜੋੜੀ” ਦਾ ਪੋਸਟਰ ਵੀ ਰਿਲੀਜ਼ ਹੋ ਚੁੱਕਿਆ ਹੈ ਜੋ ਕਿ 26 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।