ਸਿੱਖ ਆਟੋ ਡਰਾਇਵਰ ਨੂੰ ਕੁੱਟਣ ਵਾਲਾ ਪੁਲਿਸ ਵਾਲਾ ਆਇਆ ਸਾਹਮਣੇ

Tags

ਮੀਂਹ ਦੇ ਬਾਵਜੂਦ ਵੀ ਦਿੱਲੀ ਪੁਲਿਸ ਖਿਲਾਫ ਹਜ਼ਾਰਾਂ ਸਿੱਖਾਂ ਨੇ ਕੀਤਾ ਪ੍ਰਦਰਸ਼ਨ,ਨਵੀਂ ਦਿੱਲੀ: ਦਿੱਲੀ ਦੇ ਮੁਖਰਜੀ ਨਗਰ ‘ਚ ਬੁਜ਼ੁਰਗ ਸਿੱਖ ਆਟੋ ਚਾਲਕ ਦੀ ਕੁੱਟਮਾਰ ਮਾਮਲੇ ਦੇ ਬੂਰ ਫੜ੍ਹ ਲਿਆ ਹੈ। ਜਿਸ ਦੌਰਾਨ ਸਿੱਖ ਜਥੇਬੰਦੀਆਂ ਲਗਾਤਾਰ ਪੁਲਿਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਬੀਤੀ ਦੇਰ ਰਾਤ ਦਿੱਲੀ ਦੇ ਮੁਖਰਜੀ ਨਗਰ ਪੁਲਸ ਥਾਣੇ ਅਤੇ ਜੀ.ਟੀ.ਬੀ. ਨਗਰ ਮੈਟਰੋ ਸਟੇਸ਼ਨ ਦੇ ਬਾਹਰ ਧਰਨਾ ਪ੍ਰਦਰਸ਼ਨ ਅਤੇ ਨਾਅਰੇਬਾਜ਼ੀ ਕਰਦੇ ਹੋਏ ਰੋਡ ਜਾਮ ਕਰ ਦਿੱਤਾ।ਮੁਖਰਜੀ ਨਗਰ ਵਿਚ ਤਨਾਅ ਵਾਲਾ ਮਾਹੌਲ ਹੈ।

ਉਥੇ ਹੀ ਮੀਂਹ ਦੇ ਬਾਵਜੂਦ ਵੀ ਸਿੱਖ ਜਥੇਬੰਦੀਆਂ ਸਮੇਤ ਆਮ ਲੋਕ ਥਾਣੇ ਦੇ ਬਾਹਰ ਡਟੇ ਰਹੇ। ਤੁਹਾਨੂੰ ਦੱਸ ਦੇਈਏ ਕਿ ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਚੱਲਦੇ ਹੀ ਸਿੱਖਾਂ ਵਿਚ ਇਕਜੁੱਟਤਾ ਦੀ ਭਾਵਨਾ ਪੈਦਾ ਹੋ ਗਈ ਜਿਸ ਦਾ ਨਤੀਜਾ ਇਹ ਹੋਇਆ ਕਿ ਪੁਲਿਸ ਨੇ ਪਹਿਲਾਂ 3 ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕੀਤਾ। ਇਸ ਘਟਨਾ ਦੀ ਵੀਡੀਓ ਦੇਖਣ ਮਗਰੋਂ ਸਿੱਖਾਂ ਵਿਚ ਗੁੱਸਾ ਵਧ ਗਿਆ ਜਿਸ ਕਾਰਨ ਮੁਖਰਜੀ ਨਗਰ ਥਾਣੇ ਦੇ ਬਾਹਰ ਸਿੱਖ ਆਗੂ ਅਤੇ ਸੰਗਤ ਇਕੱਠੀ ਹੋ ਗਈ। ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਹੋਰ ਆਗੂ ਸਿੱਖ ਡਰਾਈਵਰ ਦੇ ਹੱਕ ‘ਚ ਡਟ ਗਏ।

ਦਿੱਲੀ ਕਮੇਟੀ ਵੱਲੋਂ ਲਗਾਤਾਰ ਇਹ ਮੰਗ ਕੀਤੀ ਜਾ ਰਹੀ ਹੈ ਕਿ ਜ਼ਲਦੀ ਤੋਂ ਜ਼ਲਦੀ ਪੁਲਿਸ ਮੁਲਜ਼ਮਾਂ ਨੂੰ ਬਰਖਾਸਤ ਕੀਤਾ ਜਾਵੇ ਅਤੇ ਸਿੱਖ ਡਰਾਈਵਰ ‘ਤੇ ਹੋਈ ਐੱਫ ਆਰ ਆਈ ਨੂੰ ਵੀ ਰੱਦ ਕੀਤਾ ਜਾਵੇ।ਜ਼ਿਕਰਯੋਗ ਹੈ ਕਿ ਦਿੱਲੀ ਪੁਲਿਸ ਦੇ ਕਰਮਚਾਰੀਆਂ ਨੇ ਇੱਕ ਸਿੱਖ ਬਜ਼ੁਰਗ ਡਰਾਈਵਰ ਦੀ ਬੇਰਿਹਮੀ ਨਾਲ ਕੁੱਟਮਾਰ ਕੀਤੀ ਗਈ।ਜਿਸ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਮਾਮਲੇ ਨੂੰ ਸੰਗੀਨ ਸਮਝਦਿਆਂ ਮੁਖਰਜੀ ਥਾਣੇ ਦੇ ਬਾਹਰ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।