ਫਰੀਦਕੋਟ ਵਾਲੇ ਜਸਪਾਲ ਦੀ ਨਹਿਰ ਚੋਂ ਮਿਲੀ ਲਾਸ਼, ਪਰ ਜਦੋਂ ਪਰਿਵਾਰ ਨੂੰ ਦਿਖਾਈ ਤਾਂ ਸਭ ਦੇ ਉੱਡ ਗਏ ਹੋਸ਼

Tags

ਰਾਜਸਥਾਨ ਦੇ ਹਨੂੰਮਾਨ ਗੜ੍ਹ 'ਚ ਨਹਿਰ 'ਚੋਂ ਮਿਲੀ ਲਾਸ਼ ਨੂੰ ਪਰਿਵਾਰ ਵਲੋਂ ਜਸਪਾਲ ਦੀ ਲਾਸ਼ ਹੋਣ ਤੋਂ ਇਨਕਾਰ ਕੀਤੇ ਜਾਣ 'ਤੇ ਪੁਲਸ ਹੁਣ ਡੀ.ਐੱਨ.ਏ. ਕਰਵਾਉਣ ਜਾ ਰਹੀ ਹੈ। ਪੁਲਸ ਮੁਤਾਬਕ ਲਾਸ਼ ਦਾ ਡੀ.ਐੱਨ.ਏ. ਕਰਵਾਇਆ ਜਾਵੇਗਾ ਤਾਂ ਜੋ ਵਿਗਿਆਨਿਕ ਤਰੀਕੇ ਨਾਲ ਲਾਸ਼ ਦੀ ਪਛਾਣ ਹੋ ਸਕੇ। ਉਨ੍ਹਾਂ ਕਿਹਾ ਕਿ ਪੁਲਸ ਕਿਸੇ ਵੀ ਸ਼ੰਕਾ ਨੂੰ ਲੈ ਕੇ ਰਿਸਕ ਨਹੀਂ ਲੈਣਾ ਚਾਹੁੰਦੀ। ਉਧਰ ਮ੍ਰਿਤਕ ਜਸਪਾਲ ਦੇ ਪਰਿਵਾਰ ਮੁਤਾਬਕ ਉਹ ਲਾਸ਼ ਦੀ ਸ਼ਿਨਾਖਤ ਕਰ ਚੁੱਕੇ ਨੇ ਤੇ ਲਾਸ਼ ਉਨ੍ਹਾਂ ਦੇ ਪੁੱਤਰ ਦੀ ਨਹੀਂ ਹੈ।

 ਜਸਪਾਲ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਬਣੀ ਐਕਸ਼ਨ ਕਮੇਟੀ ਦੇ ਮੈਂਬਰ ਕੇਸ਼ਵ ਨੇ ਕਿਹਾ ਕਿ ਪੁਲਸ ਡੀ.ਐੱਨ.ਏ. ਲਈ ਦਬਾਅ ਪਾ ਰਹੀ ਹੈ ਤੇ ਉਹ ਇਸ ਨਾਲ ਸਹਿਮਤ ਨਹੀਂ ਹਨ। ਜਸਪਾਲ ਦੀ ਪੁਲਸ ਹਿਰਾਸਤ 'ਚ ਮੌਤ ਦਾ ਮਾਮਲਾ ਉਲਝਦਾ ਜਾ ਰਿਹਾ ਹੈ। ਪਰਿਵਾਰ ਇਨਸਾਫ ਲਈ ਪੁਲਸ ਦੇ ਦਰ ਬੈਠਾ ਹੋਇਆ ਤੇ ਪਰਿਵਾਰ ਨੂੰ ਇਨਸਾਫ ਮਿਲਦਾ ਦਿਖਾਈ ਨਹੀਂ ਦੇ ਰਿਹਾ ਹੈ। ਪਰਿਵਾਰ ਹੁਣ 5 ਪੰਜ ਜੂਨ ਨੂੰ ਵੱਡਾ ਰੋਸ ਮਾਰਚ ਕੱਢਣ ਜਾ ਰਿਹਾ ਹੈ।