ਕੁੰਵਰ ਵਿਜੇ ਪ੍ਰਤਾਪ ਨੇ ਟੰਗਣੇ ਸੀ ਬਾਦਲ, ਤੈਅ ਹੋਇਆ ਸੀ ਸਭ ਕੁਝ

Tags

ਬਾਦਲ ਰਾਜ ਦੌੌਰਾਨ ਅਕਾਲੀਆਂ ਨੇ ਲੋਕਾਂ ਨੂੰ ਲੁੱਟਿਆ ਹੀ ਹੈ, ਇਨ੍ਹਾਂ ਤੋਂ ਵਿਕਾਸ ਦੀ ਕੀ ਉਮੀਦ ਕੀਤੀ ਜਾ ਸਕਦੀ ਹੈ, ਜਿਨ੍ਹਾਂ ਨੇ ਝੂਠ ਬੋਲ ਕੇ ਰਾਜ ਕੀਤਾ ਤੇ ਪੰਜਾਬ ਦੀ ਜਨਤਾ ਨੂੰ ਲੁੱਟ ਕੇ ਆਪਣੇ ਪਰਿਵਾਰ ਦਾ ਵਿਕਾਸ ਕੀਤਾ। ਇਹ ਸ਼ਬਦ ਅੱਜ ਮਾਨਸਾ ਜ਼ਿਲੇ ’ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਸਾਬਕਾ ਪਾਰਲੀਮੈਂਟ ਸਕੱਤਰ ਡਾ. ਨਵਜੋਤ ਕੌਰ ਸਿੱਧੂ ਨੇ ਕਹੇ। ਉਨ੍ਹਾਂ ਲੋਕ ਸਭਾ ਬਠਿੰਡਾ ਹਲਕੇ ਦੇ ਲੋਕਾਂ ਨੂੰ ਜਗਾਉਂਦਿਆਂ ਕਿਹਾ ਕਿ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਜੇ ਬਠਿੰਡਾ ਹਲਕੇ ਲਈ ਈਮਾਨਦਾਰ ਹੁੰਦੀ ਤਾਂ ਕਿਸਾਨ ਦੀ ਫਸਲ ਦੀ ਸਾਂਭ-ਸੰਭਾਲ ਲਈ ਕੋਲਡ ਸਟੋੋਰ ਸਥਾਪਤ ਕਰਦੀ ਪਰ ਉਸ ਨੇ ਤਾਂ ਆਪਣੇ ਪਰਿਵਾਰ ਦੇ ਵਿਕਾਸ ਵੱਲ ਹੀ ਧਿਆਨ ਦਿੱਤਾ।

ਬਾਦਲਾਂ ਦਾ ਵਿਕਾਸ ਭੂ-ਮਾਫੀਆ, ਟਰਾਂਸਪੋਰਟ, ਹੋਟਲ ਬਿਜ਼ਨੈੱਸ, ਕੇਬਲ ਮਾਫੀਆ, ਰੇਤ ਮਾਫੀਆ ’ਤੇ ਕਬਜ਼ਾ ਕਰ ਕੇ ਆਪਣੀ ਜਾਇਦਾਦ ’ਚ ਅਥਾਹ ਵਾਧਾ ਕੀਤਾ ਹੈ। ਇਸ ਮੌਕੇ ਜ਼ਿਲਾ ਪ੍ਰਧਾਨ ਡਾ. ਮਨੋਜ ਬਾਲਾ ਬਾਂਸਲ, ਹਲਕਾ ਬੁਢਲਾਡਾ ਇੰਚਾਰਜ ਰਣਜੀਤ ਕੌਰ ਭੱਟੀ, ਕਾਂਗਰਸੀ ਆਗੂ ਸੁਰੇਸ਼ ਨੰਦਗਡ਼੍ਹੀਆ, ਗੁਰਪਿਆਰ ਜੌਡ਼ਾ, ਪ੍ਰਿਤਪਾਲ ਡਾਲੀ, ਅਸ਼ੋਕ ਗਰਗ, ਰਮੇਸ਼ ਟੋਨੀ, ਮਨਦੀਪ ਗੋਰਾ, ਆਯੂਸ਼ੀ ਸ਼ਰਮਾ, ਸੁਖਦਰਸ਼ਨ ਖਾਰਾ, ਖੇਮ ਸਿੰਘ ਜਟਾਣਾ, ਤੀਰਥ ਸਿੰਘ ਸਵੀਟੀ, ਭੋਲਾ ਸਿੰਘ ਹਸਨਪੁਰ, ਗੋਲਡੀ ਜਲਾਲਾਬਾਦ, ਦੁਰਲੱਭ ਸਿੱਧੂ ਆਦਿ ਹਾਜ਼ਰ ਸਨ।