ਬਠਿੰਡੇ ਤੋਂ ਸੁਖਪਾਲ ਖਹਿਰਾ ਦਾ ਵੱਡਾ ਬਿਆਨ

Tags

ਉਮੀਦਵਾਰਾਂ ਤੇ ਉਨ੍ਹਾਂ ਦੇ ਹਮਾਇਤੀਆਂ ਵੱਲੋਂ ਸੋਸ਼ਲ ਮੀਡੀਆ ਉਪਰ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਜਿਸਦੀ ਪੜਤਾਲ ਕਰਦਿਆਂ ਐਮ ਸੀ ਐਮ ਸੀ ਕਮੇਟੀ ਵੱਲੋਂ ਸੀਪੀਆਈ ਦੇ ਹਲਕਾ ਫਿਰੋਜ਼ਪੁਰ ਤੋਂ ਉਮੀਦਵਾਰ ਹੰਸ ਰਾਜ ਗੋਲਡਨ ਅਤੇ ‘ਪੰਜਾਬ ਏਕਤਾ ਪਾਰਟੀ’ ਦੇ ਹਲਕਾ ਬਠਿੰਡਾ ਤੋਂ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਵੱਲੋਂ ਸੋਸ਼ਲ ਮੀਡੀਆ ’ਤੇ ਕੀਤੇ ਜਾ ਰਹੇ ਪ੍ਰਚਾਰ ਸਬੰਧੀ ਨੋਟਿਸ ਜਾਰੀ ਕਰਨ ਲਈ ਰਿਟਰਨਿੰਗ ਅਫਸਰ ਫਿਰੋਜ਼ਪੁਰ ਤੇ ਬਠਿੰਡਾ ਨੂੰ ਸੂਚਨਾ ਦੇ ਦਿੱਤੀ ਹੈ।
ਏਡੀਸੀ (ਡੀ) ਹਰਿੰਦਰ ਸਿੰਘ ਸਰਾਂ ਨੇ ਦੱਸਿਆ ਕਿ ਸ੍ਰੀ ਗੋਲਡਨ ਵੱਲੋਂ ਅਤੇ ਸ੍ਰੀ ਖਹਿਰਾ ਵੱਲੋਂ ਇਕ ਕਲਿੱਪ ਇਕ ਵੀਡੀਓ ਸੋਸ਼ਲ ਮੀਡੀਆਂ ਉਪਰ ਅਪਲੋਡ ਕੀਤੀ ਗਈ ਹੈ ਜੋ ਕਿ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਇਸ਼ਤਿਹਾਰ ਬਾਜ਼ੀ ਵਿੱਚ ਆਉਂਦੀ ਹੈ। ਇਸ ਲਈ ਦੋਹਾਂ ਉਮੀਦਵਾਰਾਂ ਪਾਸੋਂ ਇਸਦਾ ਜਵਾਬ ਲੈ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ। 

ਉਨ੍ਹਾਂ ਸਪੱਸ਼ਟ ਕੀਤਾ ਕਿ ਸੋਸ਼ਲ ਮੀਡੀਆ ਅਤੇ ਇਲੈਕ੍ਰਟੋਨਿਕ ਮੀਡੀਆਂ ’ਤੇ ਕੋਈ ਵੀ ਇਸ਼ਤਿਹਾਰ ਜਾਂ ਕ੍ਰੀਏਟਿਵ ਫੋਟੋ ਜਾਂ ਕਲਿੱਪ ਜਾਰੀ ਕਰਨ ਤੋਂ ਪਹਿਲਾਂ ਉਸਦੀ ਪ੍ਰਵਾਨਗੀ ਸਬੰਧਤ ਲੋਕ ਸਭਾ ਹਲਕੇ ਦੇ ਰਿਟਰਨਿੰਗ ਅਫਸਰ ਦੇ ਦਫਤਰ ਦੇ ਪੱਧਰ ‘ਤੇ ਬਣੀ ਐਮ. ਸੀ. ਐਮ. ਸੀ. ਤੋਂ ਸਰਟੀਫਿਕੇਸ਼ਨ ਕਰਵਾਉਣੀ ਲਾਜ਼ਮੀ ਹੋਵੇਗੀ। ਕਿਸੇ ਵੀ ਅਖਬਾਰ ਦੇ ਈ. ਪੇਪਰ ਵਿੱਚ ਵੱਖਰੇ ਤੌਰ ‘ਤੇ ਇਸ਼ਤਿਹਾਰ ਦੇਣ ਤੋਂ ਪਹਿਲਾਂ ਉਸਦੀ ਸਰਟੀਫਿਕੇਸ਼ਨ ਵੀ ਲਾਜ਼ਮੀ ਹੈ।