ਆਹ ਕੀ ਕਹਿ ਗਿਆ ਮਜੀਠੀਆ, ਸ. ਬਾਦਲ ਦੀ ਖੋਲੀ ਪੋਲ

Tags

ਮਾਝੇ ਦੇ ਸੀਨੀਅਰ ਟਕਸਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਤਰਨਤਾਰਨ ਜ਼ਿਲ੍ਹੇ ਦੇ 2 ਦਰਜਨ ਦੇ ਕਰੀਬ ਸਰਪੰਚਾਂ ਨੇ ਰਣਜੀਤ ਸਿੰਘ ਬ੍ਰਹਮਪੁਰਾ ਦਾ ਸਾਥ ਛੱਡ ਦਿੱਤਾ।ਜਿਸ ਤੋਂ ਬਾਅਦ ਸਾਰੇ ਸਰਪੰਚ ਹਜ਼ਾਰਾਂ ਸਮਰਥਕਾਂ ਸਮੇਤ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਿਲ ਹੋ ਗਏ। ਦੱਸ ਦੇਈਏ ਕਿ 30 ਪਿੰਡਾਂ ਦੇ ਮੌਜੂਦਾ ਤੇ ਸਾਬਕਾ ਸਰਪੰਚਾਂ ਸਮੇਤ ਹਜਾਰਾਂ ਵਰਕਰਾਂ ਨੇ ਬ੍ਰਹਮਪੁਰਾ ਦਾ ਸਾਥ ਛੱਡਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਵਿਰਸਾ ਸਿੰਘ ਵਲਟੋਹਾ ਨੇ ਉਹਨਾਂ ਦਾ ਸਵਾਗਤ ਕੀਤਾ।
ਇਹਨਾਂ ‘ਚ ਗੁਰਸੇਵਕ ਸਿੰਘ ਸ਼ੇਖ ਚੇਅਰਮੈਨ, ਗੁਰਨਾਮ ਗੁਰਨਾਮ ਸਿੰਘ ਭੁਰੇਗਿਲ ਪ੍ਰਧਾਨ, ਪਲਵਿੰਦਰ ਸਿੰਘ ਪਿੰਦਾ, ਸਾਬਕਾ ਸਰਪੰਚ, ਗੁਰਪ੍ਰੀਤ ਸਿੰਘ, ਸਰਪੰਚ ਕੰਵਲਜੀਤ ਸਿੰਘ, ਰਸ਼ਪਾਲ ਸਿੰਘ, ਸਰਪੰਚ, ਸਰਮੇਵ ਸਿੰਘ, ਮੈਂਬਰ ਬਲਾਕ ਸੰਮਤੀ ਦੇ ਨਾਮ ਵੀ ਸ਼ਾਮਲ ਹਨ।ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਮਈ 2014 ‘ਚ ਉਨ੍ਹਾ 16ਵੀਂ ਲੋਕ ਸਭਾ ਲਈ ਅਕਾਲੀ ਦਲ ਦੇ ਉਮੀਦਵਾਰ ਵਜੋਂ ਚੋਣ ਜਿੱਤੀ ਸੀ।ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਰਣਜੀਤ ਸਿੰਘ ਬ੍ਰਹਮਪੁਰਾ ਨੇ ਵਡੇਰੀ ਉਮਰ ਹੋਣ ਦਾ ਹਵਾਲਾ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ ਸੀ।