ਇਮਰਾਨ ਖਾਨ ਨੇ ਹੋਲੀ ਤੇ ਦਿੱਤੀ ਸਿੱਖਾਂ ਨੂੰ ਵੱਡੀ ਖੁਸ਼ਖਬਰੀ

Tags

ਪਾਕਿਸਤਾਨ 'ਚ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਆਲੇ-ਦੁਆਲੇ ਦੀ 30 ਏਕੜ ਜ਼ਮੀਨ 'ਤੇ ਕੋਈ ਨਿਰਮਾਣ ਨਹੀਂ ਹੋਵੇਗਾ। ਨਵਜੋਤ ਸਿੱਧੂ ਦੀ ਅਪੀਲ ਤੋਂ ਬਾਅਦ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਹ ਰੋਕ ਲਾਈ ਹੈ। ਇਮਰਾਨ ਖਾਨ ਨੇ ਕਰਤਾਰਪੁਰ ਲਾਂਘੇ ਦੇ ਪ੍ਰੋਜੈਕਟ ਲਈ ਵਿਸ਼ੇਸ਼ ਮੀਟਿੰਗ ਸੱਦੀ ਹੈ।ਜਿਕਰਯੋਗ ਹੈ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਆਲੇ-ਦੁਆਲੇ ਕੋਈ ਨਿਰਮਾਣ ਦੀ ਇਜਾਜਤ ਨਾ ਦੇਣ ਲਈ ਦੁਨੀਆ ਭਰ ਦੇ ਸਿੱਖਾਂ ਨੇ ਮੰਗ ਚੁੱਕੀ ਸੀ।
ਇਸ ਸਬੰਧ ਵਿੱਚ ਇੱਕ ਹਸਤਾਖ਼ਰ ਮੁਹਿੰਮ ਵੀ ਚਲਾਈ ਗਈ ਸੀ। ਜਿਸਤੋਂ ਬਆਦ ਸਿੱਧੂ ਨੇ ਖੁੱਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਇਸ ਸਬੰਧੀ ਬੇਨਤੀ ਕੀਤੀ ਸੀ। ਜਿਸ ਤੋਂ ਬਆਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਆਲੇ-ਦੁਆਲੇ ਦੀ 30 ਏਕੜ ਜ਼ਮੀਨ 'ਤੇ ਕੋਈ ਨਿਰਮਾਣ ਨਾ ਕਰਨ ਦਾ ਫੈਸਲਾ ਕੀਤਾ ਹੈ। ਇਸ ਐਲਾਨ ਦਾ ਦੁਨੀਆ ਭਰ ਦੇ ਸਿੱਖ ਸਵਾਗਤ ਕਰ ਰਹੇ ਹਨ।