ਪਕਿਸਤਾਨ ਨੇ ਭਾਰਤੀ ਮੀਡੀਆ ਨੂੰ ਪੁੱਛੇ ਸਵਾਲ

Tags

ਭਾਰਤ ਵਲੋਂ ਲਾਈਨ ਆਫ ਕੰਟਰੋਲ ਨੂੰ ਪਾਰ ਕਰਕੇ ਪੀ. ਓ. ਕੇ. ‘ਚ ਹਵਾਈ ਹਮਲੇ ਕੀਤੇ ਗਏ ਅਤੇ ਖੈਬਰ ਪਖਤੂਨਵਾ ਸੂਬੇ ‘ਚ ਅੱਤਵਾਦੀ ਕੈਂਪਾਂ ਨੂੰ ਨਸ਼ਟ ਕਰ ਦਿੱਤਾ ਗਿਆ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਮੰਗਲਵਾਰ ਨੂੰ ਇਕ ਐਮਰਜੈਂਸੀ ਬੈਠਕ ਬੁਲਾਈ ਹੈ। ਬੈਠਕ ‘ਚ ਉੱਚ ਪੱਧਰੀ ਅਧਿਕਾਰੀਆਂ ਨਾਲ ਸੁਰੱਖਿਆ ਸਥਿਤੀ ‘ਤੇ ਚਰਚਾ ਕਰਨ ਮਗਰੋਂ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਮੁਲਾਕਾਤ ਕਰਨਗੇ। ਸੂਤਰਾਂ ਮੁਤਾਬਕ ਕੁਰੈਸ਼ੀ ਨੇ ਵਿਚਾਰ-ਵਟਾਂਦਰਾ ਕਰਨ ਲਈ ਵਿਦੇਸ਼ ਦਫਤਰ ‘ਚ ਐਮਰਜੈਂਸੀ ਬੈਠਕ ਸੱਦੀ ਹੈ[ ਜ਼ਿਕਰਯੋਗ ਹੈ ਕਿ ਭਾਰਤ ਨੇ ਮੰਗਲਵਾਰ ਤੜਕੇ ਪਾਕਿਸਤਾਨ ਦੇ ਪੀ. ਓ. ਕੇ. ਅੰਦਰ ਦਾਖਲ ਹੋ ਕੇ ਹਵਾਈ ਹਮਲਾ ਕੀਤਾ ਅਤੇ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਸੂਤਰਾਂ ਮੁਤਾਬਕ ਇਸ ਦੌਰਾਨ ਜੈਸ਼-ਏ-ਮੁਹੰਮਦ ਦੇ ਕਈ ਅੱਤਵਾਦੀ ਢੇਰ ਹੋ ਗਏ ਅਤੇ ਜੈਸ਼ ਦਾ ਕੰਟਰੋਲ ਰੂਮ ਵੀ ਤਬਾਹ ਹੋ ਗਿਆ। 

ਭਾਰਤੀ ਹਵਾਈ ਫੌਜ ਦੇ ਵੱਖ-ਵੱਖ ਲੜਾਕੂ ਜਹਾਜ਼ਾਂ ਨੇ ਖੈਬਰ ਪਖਤੂਨਵਾ ਸੂਬੇ ਦੇ ਬਾਲਾਕੋਟ ‘ਚ ਕਈ ਅੱਤਵਾਦੀ ਸਮੂਹਾਂ ਦੇ ਕੈਂਪਾਂ ਨੂੰ ਸਫਲਤਾਪੂਰਵਕ ਨਸ਼ਟ ਕਰ ਦਿੱਤਾ। ਪਾਕਿਸਤਾਨੀ ਫੌਜ ਨੇ ਵੀ ਇਹ ਮੰਨਿਆ ਸੀ ਕਿ ਭਾਰਤੀ ਹਵਾਈ ਫੌਜ ਨੇ ਮੁਜ਼ਫਰਾਬਾਦ ਸੈਕਟਰ ‘ਚ ਕੰਟਰੋਲ ਰੇਖਾ ਦਾ ਉਲੰਘਣ ਕੀਤਾ ਹੈ। ਪਾਕਿਸਤਾਨੀ ਫੌਜ ਦੇ ਬੁਲਾਰੇ ਮੇਜਰ ਜਨਰਲ ਆਸਿਫ ਗਫੂਰ ਨੇ ਟਵੀਟ ਕੀਤਾ ਸੀ ਕਿ ਭਾਰਤੀ ਹਵਾਈ ਫੌਜ ਦੇ ਜਹਾਜ਼ ਮੁਜਫਰਾਬਾਦ ਸੈਕਟਰ ‘ਚ ਦਾਖਲ ਹੋਏ ਸਨ। ਪਾਕਿਸਤਾਨੀ ਹਵਾਈ ਫੌਜ ਵਲੋਂ ਸਮੇਂ ‘ਤੇ ਪ੍ਰਭਾਵਸ਼ਾਲੀ ਜਵਾਬ ਮਿਲਣ ਮਗਰੋਂ ਉਹ ਜਲਦਬਾਜ਼ੀ ‘ਚ ਆਪਣੇ ਬੰਬ ਸੁੱਟ ਕੇ ਬਾਲਾਕੋਟ ਦੇ ਨੇੜਿਓਂ ਨਿਕਲ ਗਏ। ਜਾਨਮਾਲ ਦਾ ਕੋਈ ਨੁਕਸਾਨ ਨਹੀਂ ਹੋਇਆ।” ਅਜੇ ਇਸ ਮੁੱਦੇ ‘ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੀ ਕੋਈ ਪ੍ਰਤੀਕਿਰਿਆ ਨਹੀਂ ਆਈ।