ਪੈਟਰੋਲ ਤੇ ਡੀਜਲ ਪਵਾਉਣ ਤੋਂ ਪਹਿਲਾਂ ਦੇਖੋ ਇਹ ਵੀਡੀਓ, ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ

Tags

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿਚ ਪੈਟਰੋਲ ਅਤੇ ਡੀਜਲ ਦੇ ਰੇਟਾਂ ਨੂੰ ਲੈ ਕੇ ਨਿੱਤ ਕੋਈ ਨਾ ਕੋਈ ਨਵਾਂ ਮਸਲਾ ਬਣਿਆਂ ਰਹਿੰਦਾ ਹੈ ਤੇ ਪਿੱਛਲੇ ਕਈ ਦਿਨਾਂ ਤੋਂ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਦੇ ਵਿਚ ਲਗਾਤਾਰ ਵਧਦਾ ਹੋ ਰਿਹਾ ਸੀ ਪਰ ਤੁਹਾਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਪੰਜਾਬ ਵਿਧਾਨ ਸਭਾ ਨੇ ਆਪਣੇ ਨਵੇਂ ਬਜਟ ਦੇ ਵਿਚ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਦੇ ਵਿਚ ਭਾਰੀ ਕਟੌਤੀ ਕਰ ਦਿੱਤੀ ਹੈ |

ਜੀ ਹਾਂ ਵਿਧਾਨ ਸਭਾ ਨੇ ਆਪਣਾ ਬਜਟ ਪੇਸ਼ ਕਰਦੇ ਹੋਏ ਪੰਜਾਬ ਦੇ ਵਿਚ ਪੈਟਰੋਲ ਦੀਆਂ ਕੀਮਤਾਂ ਦੇ ਵਿਚ 5 ਰੁਪਏ ਅਤੇ ਡੀਜਲ ਦੀਆਂ ਕੀਮਤਾਂ ਦੇ ਵਿਚ 1 ਰੁਪਏ ਕਟੌਤੀ ਕਰ ਦਿੱਤੀ ਹੈ, ਤੇ ਇਹ ਨਵੇਂ ਰੇਟ ਅੱਜ 12 ਵਜੇ ਤੋਂ ਲਾਗੂ ਹੋਣਗੇ |ਇਸ ਨਾਲ ਪੰਜਾਬ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਇੱਕ ਵੱਡੀ ਰਾਹਤ ਦਿੱਤੀ ਹੈ ਜਿਸ ਕਰਕੇ ਲੋਕਾਂ ਦੇ ਵਿਚ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਨੂੰ ਲੈ ਕੇ ਖੁਸ਼ੀ ਦਾ ਮਹੌਲ ਬਣਿਆਂ ਹੋਇਆ ਹੈ ਤੇ ਬੀਤੇ ਸਮੇਂ ਤੋਂ ਲੈ ਕੇ ਹੁਣ ਤੱਕ ਲੋਕ ਪੈਟਰੋਲ ਅਤੇ ਡੀਜਲ ਦੀਆਂ ਵਧਦੀਆਂ ਕੀਮਤਾਂ ਤੋਂ ਤੰਗ ਆ ਚੁੱਕੇ ਸਨ ਜਿਸ ਕਰਕੇ ਆਮ ਲੋਕਾਂ ਦਾ ਇਹਨਾਂ ਦਿਨੋਂ-ਦਿਨ ਵਧਦੀਆਂ ਕੀਮਤਾਂ ਦੇ ਨਾਲ ਵੱਡਾ ਬੋਝ ਪੈ ਰਿਹਾ ਸੀ ਪਰ ਸਰਕਾਰ ਨੇ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਵਿਚ ਭਾਰੀ ਕਟੌਤੀ ਕਰਕੇ ਆਮ ਇਨਸਾਨ ਦੇ ਸਿਰ ਤੋਂ ਇੱਕ ਵੱਡਾ ਬੋਝ ਹਲਕਾ ਕਰ ਦਿੱਤਾ ਹੈ |