ਸਟੇਜ ਤੋਂ ਥੱਲੇ ਡਿੱਗ ਪਿਆ ਮਜੀਠੀਆ

Tags

ਪੋਸਟ ਮੈਟਰਿਕ ਸਕਾਲਰਸ਼ਿਪ ਦੀ ਗ੍ਰਾਂਟ ਜਾਰੀ ਨਾ ਹੋਣ ਦੇ ਰੋਸ 'ਚ ਜਲੰਧਰ 'ਚ ਲਗਾਏ ਗਏ ਧਰਨੇ ਦੌਰਾਨ ਪੈਰ ਫਿਸਲਣ ਕਾਰਨ ਬਿਕਰਮ ਮਜੀਠੀਆ ਅਚਾਨਕ ਸਟੇਜ ਤੋਂ ਡਿੱਗ ਗਏ। ਦਰਅਸਲ ਬਿਕਰਮ ਮਜੀਠੀਆ ਸਟੇਜ 'ਤੇ ਧਰਨੇ ਦੌਰਾਨ ਸੰਬੋਧਨ ਕਰ ਰਹੇ ਸਨ, ਸੰਬੋਧਨ ਤੋਂ ਬਾਅਦ ਜਿਵੇਂ ਹੀ ਮਜੀਠੀਆ ਸਟੇਜ ਤੋਂ ਹੇਠਾਂ ਉਰਤਣ ਲੱਗੇ ਤਾਂ ਅਚਾਨਕ ਉਨ੍ਹਾਂ ਦਾ ਪੈਰ ਫਿਸਲ ਗਿਆ ਅਤੇ ਉਹ ਸਟੇਜ ਤੋਂ ਹੇਠਾਂ ਜਾ ਡਿੱਗੇ। ਇਸ ਦੌਰਾਨ ਵਰਕਰਾਂ ਵਲੋਂ ਉਨ੍ਹਾਂ ਨੂੰ ਪਾਣੀ ਪਿਲਾਇਆ ਗਿਆ। ਹਾਲਾਂਕਿ ਮਜੀਠੀਆ ਜ਼ਮੀਨ 'ਤੇ ਨਹੀਂ ਡਿੱਗੇ ਅਤੇ ਉਥੇ ਬੈਠੇ ਵਰਕਰਾਂ ਨੇ ਉਨ੍ਹਾਂ ਨੂੰ ਸੰਭਾਲ ਲਿਆ।


ਇਸ ਘਟਨਾਕ੍ਰਮ ਤੋਂ ਬਾਅਦ ਮੀਡੀਆ ਦਾ ਧਿਆਨ ਇਕਦਮ ਮਜੀਠੀਆ ਵੱਲ ਹੋ ਗਿਆ ਅਤੇ ਕੁਝ ਸਮੇਂ ਲਈ ਰੈਲੀ ਵਾਲੀ ਜਗ੍ਹਾ 'ਤੇ ਸਥਿਤੀ ਹਾਸੋ-ਹੀਣੀ ਹੋ ਗਈ। ਜ਼ਿਕਰਯੋਗ ਹੈ ਕਿ ਟਕਸਾਲੀ ਆਗੂਆਂ ਨੂੰ ਪਾਰਟੀ 'ਚੋਂ ਕੱਢੇ ਜਾਣ ਤੋਂ ਬਾਅਦ ਸੁਖਬੀਰ ਬਾਦਲ ਨੇ ਪਹਿਲੀ ਵਾਰ ਜ਼ਮੀਨ 'ਤੇ ਆ ਕੇ ਕਿਸੇ ਕਮਿਊਨਿਟੀ ਦੇ ਹੱਕਾਂ ਲਈ ਰੋਸ ਮੁਜ਼ਾਹਰਾ ਕੀਤਾ ਹੈ। ਇਸ ਤੋਂ ਪਹਿਲਾਂ ਉਹ ਵੱਡੀਆਂ-ਵੱਡੀਆਂ ਰੈਲੀਆਂ ਕਰਕੇ ਕੈਪਟਨ ਸਰਕਾਰ ਅਤੇ ਆਮ ਆਦਮੀ ਪਾਰਟੀ ਖਿਲਾਫ ਭੜਾਸ ਕੱਢਦਿਆਂ ਤਾਂ ਕਈ ਵਾਰ ਦਿਖਾਈ ਦੇ ਚੁੱਕੇ ਹਨ ਪਰ ਇਸ ਤਰ੍ਹਾਂ ਦੇ ਹਾਲਾਤ ਪਹਿਲਾਂ ਕਦੇ ਦੇਖਣ ਨੂੰ ਨਹੀਂ ਮਿਲੇ। ਦੱਸ ਦੇਈਏ ਕਿ ਰੋਸ ਪ੍ਰਦਰਸ਼ਨ ਦੌਰਾਨ ਚਰਨਜੀਤ ਸਿੰਘ ਅਟਵਾਲ, ਹੀਰਾ ਗਾਬੜੀਆ, ਬੀਬੀ ਜਾਗੀਰ ਕੌਰ ਸਮੇਤ ਕਈ ਲੀਡਰ ਸਟੇਜ਼ 'ਤੇ ਬੈਠੇ ਦਿਸੇ।