ਕੇਜਰੀਵਾਲ ਨੇ ਖੜਕਾਤੇ ਭਾਂਡੇ- ਦੇਖੋ ਕੀ ਕੁਝ ਕਹਿਤਾ ਅੱਜ ਖਹਿਰੇ ਨੂੰ

Tags

ਚੰਡੀਗੜ੍ਹ ਪੁੱਜੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਾਰਟੀ ਦੇ ਬਾਗੀ ਧੜੇ ਦੇ ਨੇਤਾ ਸੁਖਪਾਲ ਖਹਿਰਾ ਬਾਰੇ ਸਵਾਲਾਂ ਦੇ ਜਵਾਬ ਦੇਣ ਤੋਂ ਟਲਦੇ ਨਜ਼ਰ ਆਏ। ਉਨ੍ਹਾਂ ਕਿਹਾ ਕਿ ਇਹ ਪਾਰਟੀ ਦਾ ਅੰਦਰੂਨੀ ਮਾਮਲਾ ਹੈ ਅਤੇ ਇਸ ਨੂੰ ਸੁਲਝਾ ਲਿਆ ਜਾਵੇਗਾ ਹਾਲਾਂਕਿ ਖਹਿਰਾ ਸਬੰਧੀ ਕੇਜਰੀਵਾਲ ਦੀ ਭੜਾਸ ਉਸ ਸਮੇਂ ਨਜ਼ਰ ਆਈ, ਜਦੋਂ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਕਿ ਖਹਿਰਾ ਤਾਂ ਉਨ੍ਹਾਂ ਦਾ ਨਾਂ ਆਪਣੀ ਜ਼ੁਬਾਨ 'ਤੇ ਵੀ ਨਹੀਂ ਲਿਆਉਣਾ ਚਾਹੁੰਦੇ।

ਕੇਜਰੀਵਾਲ ਨੇ ਇਸ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਉਹ ਵੀ ਨਹੀਂ ਚਾਹੁੰਦੇ ਕਿ ਖਹਿਰਾ ਉਨ੍ਹਾਂ ਦਾ ਨਾਂ ਆਪਣੀ ਜ਼ੁਬਾਨ 'ਤੇ ਲਿਆਉਣ। ਕੇਜਰੀਵਾਲ ਨੇ ਕਿਹਾ ਕਿ ਉਹ ਸੁਖਪਾਲ ਖਹਿਰਾ ਲਈ ਨਹੀਂ, ਸਗੋਂ ਭ੍ਰਿਸ਼ਟਾਚਾਰ ਮੁਕਤ ਭਾਰਤ ਲਈ ਸਿਆਸਤ ਕਰ ਰਹੇ ਹਨ। ਕੇਜਰੀਵਾਲ ਨੇ ਕਿਹਾ ਕਿ ਜਿੱਥੇ 2 ਭਾਂਡੇ ਹੁੰਦੇ ਹਨ, ਉਹ ਖੜਕਦੇ ਹੀ ਹਨ, ਇਸ ਲਈ ਖਹਿਰਾ ਮਾਮਲੇ ਨੂੰ ਵੀ ਜਲਦ ਹੀ ਸੁਲਝਾ ਲਿਆ ਜਾਵੇਗਾ।



EmoticonEmoticon