ਆਹ ਕਿਹੋ ਜਿਹੀ ਫਿਲਮ ਦਿਖਾਤੀ ਅਧਿਆਪਕ ਨੇ ਬੱਚਿਆਂ ਨੂੰ

Tags

ਚੰਡੀਗੜ੍ਹ ਦੇ ਇਕ ਸਰਕਾਰੀ ਸਕੂਲ 'ਚ ਅਧਿਆਪਕ ਵਲੋਂ ਬੱਚਿਆਂ ਨੂੰ ਅਸ਼ਲੀਲ ਵੀਡੀਓ ਦਿਖਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਇਸ ਮਾਮਲੇ ਤੋਂ ਬਾਅਦ ਬੱਚਿਆਂ ਦੇ ਮਾਪਿਆਂ ਵਲੋਂ ਸਕੂਲ ਦਾ ਘਿਰਾਅ ਕਰ ਲਿਆ ਗਿਆ ਅਤੇ ਸਕੂਲ ਦੀ ਪ੍ਰਿੰਸੀਪਲ ਵਧਦੇ ਵਿਰੋਧ ਨੂੰ ਦੇਖਦੇ ਹੋਏ ਫਰਾਰ ਹੋ ਗਈ। ਮਾਪਿਆਂ ਨੇ ਕਰੀਬ 2 ਘੰਟੇ ਸਕੂਲ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ।


ਜਿਸ ਅਧਿਆਪਕ 'ਤੇ ਦੋਸ਼ ਲਾਏ ਗਏ ਹਨ, ਉਸ ਦਾ ਕਹਿਣਾ ਹੈ ਕਿ ਉਸ ਨੂੰ 'ਗੁੱਡ ਟੱਚ ਤੇ ਬੈਡ ਟੱਚ' ਬਾਰੇ ਸਿੱਖਿਆ ਵਿਭਾਗ ਵਲੋਂ ਜੋ ਵੀਡੀਓ ਦਿੱਤੀ ਗਈ ਸੀ, ਉਹ ਹੀ ਬੱਚਿਆਂ ਨੂੰ ਉਹ ਦਿਖਾ ਰਿਹਾ ਸੀ। ਸਕੂਲ ਦੇ ਅਧਿਆਪਕਾਂ ਦਾ ਵੀ ਕਹਿਣਾ ਹੈ ਕਿ ਮਾਪਿਆਂ ਵਲੋਂ ਜਾਣ-ਬੁੱਝ ਕੇ ਇਹ ਦੋਸ਼ ਲਾਏ ਜਾ ਰਹੇ ਹਨ, ਜਦੋਂ ਕਿ ਅਜਿਹੀ ਕੋਈ ਗੱਲ ਨਹੀਂ ਹੈ।