ਸ਼ੈਰੀ ਮਾਨ ਦੇ ਸ਼ੋਅ ਦੇ ਭਜਾ ਭਜਾ ਕੁੱਟਿਆ ਬਾਊਂਸਰ

ਅਕਸਰ ਫਿਲਮ ਸਟਾਰਸ ਆਪਣੀ ਫਿਲਮਾਂ ਦੀ ਪ੍ਰਮੋਸ਼ਨ ਲਈ ਵੱਖ-ਵੱਖ ਥਾਵਾਂ ‘ਤੇ ਆਪਣੇ ਫੈਨਜ਼ ਨਾਲ ਰਾਬਤਾ ਕਾਇਮ ਕਰਦੇ ਹਨ ਪਰ ਇਸ ਵਾਰ ਪੰਜਾਬੀ ਗਾਇਕ ਅਤੇ ਅਦਾਕਾਰ ਸ਼ੈਰੀ ਮਾਨ ਨੂੰ ਆਪਣੀ ਫਿਲਮ ਦੀ ਪ੍ਰਮੋਸ਼ਨ ਕਰਨੀ ਮਹਿੰਗੀ ਪੈ ਗਈ। ਦਰਅਸਲ ਬੀਤੇ ਦਿਨੀਂ ਲੁਧਿਆਣਾ ਦੇ ਦੁਗਰੀ ਇਲਾਕੇ ਚ ਸ਼ੈਰੀ ਮਾਨ ਫਿਲਮ ‘ਮੈਰਿਜ ਪੈਲੇਸ’ ਦੀ ਸਟਾਰਕਾਸਟ ਨਾਲ ਪਹੁੰਚੇ ਸਨ।ਇਸ ਦੌਰਾਨ ਉਹਨਾਂ ਨੇ ਫੈਨਜ਼ ਲਈ ਗਾਣੇ ਵੀ ਗਾਏ ਪਰ ਜਿਵੇਂ ਹੀ ਉਹ ਜਾਣ ਲੱਗੇ ਤਾਂ ਆਪਣੇ ਚਹੇਤੇ ਸਟਾਰ ਨਾਲ ਤਸਵੀਰ ਖਿਚਵਾਉਣ ਆਏ ਨੌਜਵਾਨਾਂ ਨੂੰ ਬਾਊਂਸਰਾਂ ਨੇ ਰੋਕਿਆ ਤੇ ਧੱਕਾ-ਮੁੱਕੀ ਕੀਤੀ।

ਜਿਸ ਕਾਰਨ ਨੌਜਵਾਨ ਬੁਰੀ ਤਰ੍ਹਾਂ ਨਾਲ ਡਿੱਗ ਗਿਆ ਬੱਸ ਫਿਰ ਕੀ ਸੀ ਭੀੜ ਗੁੱਸੇ ‘ਚ ਆ ਗਈ ਤੇ ਉਹਨਾਂ ਨੇ ਬਾਊਂਸਰ ਨੂੰ ਭਜਾ-ਭਜਾ ਕੇ ਕੁੱਟਿਆ।ਇੱਥੋਂ ਤੱਕ ਕਿ ਉਸ ਦੀ ਪੱਗ ਵੀ ਲਾਹ ਦਿੱਤੀ। ਬਾਊਂਸਰ ਨੂੰ ਭੱਜ ਕੇ ਇੱਕ ਨੇੜੇ ਦੀ ਦੁਕਾਨ ‘ਚ ਲੁਕਣਾ ਪਿਆ ਤੇ ਆਪਣੀ ਜਾਨ ਬਚਾਉਣੀ ਪਈ। ਮੌਕੇ ‘ਤੇ ਪੁਲਿਸ ਨੇ ਦੁਕਾਨ ਦਾ ਸ਼ਟਰ ਬੰਦ ਕਰ ਦਿੱਤਾ ਤੇ ਭੀੜ ਨੂੰ ਉੱਥੋਂ ਭਜਾਇਆ ਤੇ ਮਾਮਲਾ ਸ਼ਾਂਤ ਕਰਵਾਇਆ। ਉਸ ਤੋਂ ਬਾਅਦ ਪੁਲਿਸ ਬਾਊਂਸਰ ਨੂੰ ਉੱਥੋਂ ਲੈ ਕੇ ਚਲੀ ਗਈ ਪਰ ਜੇਕਰ ਪ੍ਰਬੰਧਕਾਂ ਨੂੰ ਪਤਾ ਸੀ ਕਿ ਸ਼ੈਰੀ ਮਾਨ ਆ ਰਹੇ ਹਨ ਤਾਂ ਕੋਈ ਪੁਖਤਾ ਪ੍ਰਬੰਧ ਕਿਉਂ ਨਹੀਂ ਕੀਤੇ ਗਏ ਸਨ।

ਜੇਕਰ ਲੜਾਈ ਵਧ ਜਾਂਦੀ ਤਾਂ ਕੁਝ ਵੀ ਹੋ ਸਕਦਾ ਸੀ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਸ਼ੈਰੀ ਮਾਨ ਦਾ ਜਨਮ ਮੁਹਾਲੀ ਵਿੱਚ 12 ਸਤੰਬਰ 1982 ਨੂੰ ਸਰਦਾਰ ਬਲਬੀਰ ਸਿੰਘ ਅਤੇ ਸਰਦਾਰਨੀ ਹਰਮੇਲ ਕੌਰ ਦੇ ਘਰ ਹੋਇਆ ਸੀ। ਉਸ ਦੀ ਇੱਕ ਭੈਣ ਅਤੇ ਇੱਕ ਭਰਾ ਹੈ। ਉਹਨਾਂ ਨੇ ਮੁਹਾਲੀ ਤੋਂ ਮੈਟਰਿਕ ਕੀਤੀ ਅਤੇ ਜੀਟੀਵੀ ਕਾਲਜ ਰੋਡੇ, ਮੋਗਾ ਤੋਂ ਸਿਵਲ ਇੰਜੀਨੀਅਰਿੰਗ। ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਉਹ ਵਾਪਸ ਮੋਹਾਲੀ ਆ ਗਏ ਅਤੇ ਇੱਕ ਸਿਵਲ ਇੰਜੀਨੀਅਰ ਦੇ ਤੌਰ ‘ਤੇ ਕੰਮ ਕਰਨ ਲੱਗੇ।ਸ਼ੈਰੀ ਮਾਨ ਹਮੇਸ਼ਾ ਤੋਂ ਸੰਗੀਤ ਦੇ ਬਹੁਤ ਸ਼ੌਕੀਨ ਸਨ ਅਤੇ ਉਹ ਹਮੇਸ਼ਾ ਆਪਣੇ ਵਿਹਲੇ ਸਮੇਂ ਗਾਉਣ ਵਿੱਚ ਮਸਤ ਰਹਿੰਦੇ।

ਫਿਰ ਉਹਨਾਂ ਨੇ ਦੋਸਤਾਂ ਦੀਆਂ ਮਹਿਫਲਾਂ ਵਿੱਚ ਗਾਉਣਾ ਸ਼ੁਰੂ ਕਰ ਦਿੱਤਾ ਅਤੇ ਦੋਸਤ ਉਹਨਾਂ ਦੇ ਗੀਤਾਂ ਅਤੇ ਉਹਨਾਂ ਦੀ ਅਵਾਜ਼ ਨੂੰ ਬਹੁਤ ਪਸੰਦ ਕਰਦੇ। ਉਨ੍ਹਾਂ ਨੇ ਉਸ ਨੂੰ ਇੱਕ ਪੇਸ਼ੇਵਰ ਗਾਇਕ ਬਣਨ ਲਈ ਉਤਸ਼ਾਹਿਤ ਕੀਤਾ ਪਰ ਉਸ ਵੇਲੇ ਤੱਕ ਕਰੀਅਰ ਦੇ ਤੌਰ ਤੇ ਸ਼ੈਰੀ ਨੇ ਗਾਉਣ ਦੀ ਚੋਣ ਕਰਨ ਬਾਰੇ ਸੋਚਿਆ ਨਹੀਂ ਸੀ। ਉਹਨਾਂ ਦੀ ਨਵੀਂ ਐਲਬਮ 2015 ਦੀ ਬਸੰਤ ਰੁੱਤੇ ਆਈ ਸੀ।