ਕਿਸਾਨਾਂ ਲਈ ਆਈ ਵੱਡੀ ਖੁਸ਼ਖਬਰੀ ਦੀ ਖਬਰ

Tags

ਪੰਜਾਬ ਦੀਆਂ ਸਾਰੀਆਂ ਖੰਡ ਮਿੱਲਾਂ ਚ ਗੰਨੇ ਦੀ ਪਿੜਾਈ ਦਾ ਕੰਮ 8 ਤੋਂ 15 ਨਵੰਬਰ ਤਕ ਸ਼ੁਰੂ ਹੋ ਜਾਵੇਗਾ।ਇਸ ਦੀ ਜਾਣਕਾਰੀ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦਿੱਤੀ। ਉਨ੍ਹਾਂ ਕਿਹਾ ਕਿ ਮਿੱਲਾਂ ਨੂੰ ਮਿੱਥੇ ਸਮੇਂ ਅੰਦਰ ਸਾਰੇ ਪ੍ਰਬੰਧ ਮੁਕੰਮਲ ਕਰਨ ਲਈ ਕਿਹਾ ਗਿਆ ਹੈ, ਤਾਂ ਕਿ ਗੰਨਾ ਕਿਸਾਨਾਂ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਨਾ ਆਵੇ।ਉਨ੍ਹਾਂ ਇਹ ਵੀ ਕਿਹਾ ਕਿ ਪਿਛਲੀ ਸਰਕਾਰ ਦੇ 10 ਸਾਲਾਂ ਦੇ ਕਾਰਜਕਾਲ ਦੌਰਾਨ ਗੰਨੇ ਦੀ ਪਿੜਾਈ ਦਾ ਕੰਮ ਕਈ ਵਾਰ ਦਸੰਬਰ ਦੇ ਅੱਧ ਤੱਕ ਸ਼ੁਰੂ ਹੁੰਦਾ ਸੀ।

ਜਦੋਂ ਕਿ ਉਨ੍ਹਾਂ ਵੱਲੋਂ ਇਕ ਮਹੀਨਾ ਪਹਿਲਾਂ ਸ਼ੁਰੂ ਕਰਵਾਇਆ ਜਾ ਰਿਹਾ ਹੈ।ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸਾਡੀ ਸਰਕਾਰ ਦੀ ਕਿਸਾਨ ਪਹਿਲੀ ਪਹਿਲ ਹੈ ਅਤੇ ਕਰਜ਼ਾਂ ਮਾਫੀ ਦੀ ਸ਼ੁਰੂਆਤ ਨਾਲ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ। ਸਹਿਕਾਰਤਾ ਮੰਤਰੀ ਨੇ ਪਿਛਲੇ 10 ਸਾਲਾਂ ਦੇ ਵੇਰਵੇ ਦਿੰਦਿਆ ਦੱਸਿਆ ਕਿ 2015-16 ਵਿਚ ਗੁਰਦਾਸਪੁਰ ਤੇ ਬਟਾਲਾ ਖੰਡ ਮਿੱਲ ਵਿਚ ਪਿੜਾਈ ਦਾ ਕੰਮ 4 ਦਸੰਬਰ, 2012-13 ਦੌਰਾਨ ਅਜਨਾਲਾ ਖੰਡ ਮਿੱਲ ਵਿਚ 7 ਦਸੰਬਰ, 2009-10 ਦੌਰਾਨ ਭੋਗਪੁਰ ਖੰਡ ਮਿੱਲ ਵਿਚ 16 ਦਸੰਬਰ।


2009-10 ਦੌਰਾਨ ਨਵਾਂਸ਼ਹਿਰ ਖੰਡ ਮਿੱਲ ਵਿਚ 30 ਨਵੰਬਰ, 2016-17 ਦੌਰਾਨ ਨਕੋਦਰ ਖੰਡ ਮਿੱਲ ਵਿਚ 6 ਦਸੰਬਰ, 2009-10 ਤੇ 2011-12 ਦੌਰਾਨ ਬੁੱਢੇਵਾਲ ਖੰਡ ਮਿੱਲ ਵਿਚ 5 ਦਸੰਬਰ, 2008-09, 2011-12 ਤੇ 2015-16 ਦੌਰਾਨ ਮੋਰਿੰਡਾ ਖੰਡ ਮਿੱਲ ਵਿਚ 1 ਦਸੰਬਰ ਅਤੇ 2011-12 ਦੌਰਾਨ ਫਾਜਿਲਕਾ ਖੰਡ ਮਿੱਲ ਵਿਚ ਪਿੜਾਈ ਦਾ ਕੰਮ 15 ਦਸੰਬਰ ਨੂੰ ਸ਼ੁਰੂ ਹੋਇਆ ਸੀ।ਸ਼ੂਗਰਫੈਡ ਦੇ ਪ੍ਰਬੰਧਕੀ ਨਿਰਦੇਸ਼ਕ ਦਵਿੰਦਰ ਸਿੰਘ ਨੇ ਕਿਹਾ ਕਿ ਸਹਿਕਾਰਤਾ ਮੰਤਰੀ ਦੀਆਂ ਹਦਾਇਤਾਂ ਮੁਤਾਬਕ ਸਾਰੀਆਂ ਖੰਡ ਮਿੱਲਾਂ ਵਿਚ ਗੰਨੇ ਦੀ ਪਿੜਾਈ ਦਾ ਕੰੰਮ 8 ਤੋਂ 15 ਨਵੰਬਰ ਤੱਕ ਸ਼ੁਰੂ ਹੋ ਜਾਵੇਗਾ।