ਪੰਜਾਬ 'ਚੋਂ ਝੋਨਾ ਚੁੱਕ ਹਰਿਆਣਾ ਨੂੰ ਤੁਰੇ ਕਿਸਾਨ

Tags

7 ਕਿਸਾਨ ਜਥੇਬੰਦੀਆ ਦੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਅੱਜ ਧਰਮਕੋਟ ਦਾਣਾ ਮੰਡੀ ਦੇ ਅੱਗੇ ਸਡ਼ਕ ਜਾਮ ਕੀਤੀ। ਬਲਦੇਵ ਸਿੰਘ ਜ਼ੀਰਾ ਜਰਨਲ ਸਕੱਤਰ ਪੰਜਾਬ ਦੀ ਅਗਵਾਈ ’ਚ ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਅੱਜ ਦਾ ਜਾਮ ਕਿਸਾਨਾਂ ਦੀ ਮੰਡੀਆਂ ’ਚ ਹੋ ਰਹੀ ਲੁੱਟ ਦੇ ਵਿਰੋਧ ’ਚ ਹੈ ਕਿਉਂਕਿ ਮੌਸਮ ਸਿੱਲ੍ਹਾ ਹੋਣ ਕਾਰਨ 17 ਫੀਸਦੀ ਨਮੀ ਕਿਸੇ ਝੋਨੇ ਦੀ ਨਹੀਂ ਆ ਰਹੀ, ਜਿਸ ਕਾਰਨ ਆਡ਼ਤੀ ਤੇ ਸ਼ੈਲਰ ਮਾਲਕ ਰਲ ਕੇ ਕਿਸਾਨਾਂ ਦੀ ਅੰਨ੍ਹੀ ਲੁੱਟ ਕਰ ਰਹੇ ਹਨ। 2 ਤੋਂ 5 ਕਿਲੋ ਦੀ ਕਾਟ ਪ੍ਰਤੀ ਕੁਇੰਟਲ ਲਾਈ ਜਾ ਰਹੀ ਹੈ।

ਕਿਸਾਨਾਂ ਨੂੰ ਮੰਡੀਅਾਂ ’ਚ ਕਈ-ਕਈ ਦਿਨ ਰੁੱਲਣਾ ਪੈ ਰਿਹਾ ਹੈ। ਇਸ ਤੋਂ ਇਲਾਵਾ ਪ੍ਰਸ਼ਾਸਨ ਵੱਲੋਂ ਪਰਾਲੀ ਸਾਡ਼ਣ ਵਾਲੇ ਕਿਸਾਨਾਂ ’ਤੇ ਦਰਜ ਕੀਤੇ ਪਰਚੇ ਰੱਦ ਕਰਨ ਦੀ ਵੀ ਮੰਗ ਕੀਤੀ ਗਈ। ਕਿਸਾਨ ਆਗੂਅਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਕਿਸਾਨਾਂ ਦੀ ਹੁੰਦੀ ਲੁੱਟ ਬੰਦ ਨਾ ਕੀਤੀ ਤਾਂ ਕਿਸਾਨ ਵੱਡੇ ਸੰਘਰਸ਼ ਲਈ ਮਜ਼ਬੂਰ ਹੋਣਗੇ। ਇਸ ਮੌਕੇ ਸੁਖਬੀਰ ਸਿੰਘ ਬੱਲ੍ਹ, ਜਗਰਾਜ ਸਿੰਘ, ਜਗਮੀਤ ਸਿੰਘ, ਪਰਮਿੰਦਰ ਸਿੰਘ, ਜਗਜੀਤ ਸਿੰਘ, ਜਗਤਾਰ ਸਿੰਘ, ਨਿੱਕਾ ਸਿੰਘ, ਸੰਦੂਰਾ ਸਿੰਘ, ਕਸ਼ਮੀਰ ਸਿੰਘ ਤੋਂ ਇਲਾਵਾ ਕਿਸਾਨ ਹਾਜ਼ਰ ਸਨ।