ਕਿਸਨੇ ਕੀਤਾ ਸੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਪੋਸਟਮਾਰਟਮ? ਹੋਇਆ ਵੱਡਾ ਖੁਲਾਸਾ

Tags

34 ਸਾਲ ਪਹਿਲਾਂ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ 'ਚ ਵਾਪਰੇ ਆਪਰਸ਼ੇਨ ਬਲਿਊ ਸਟਾਰ ਨੂੰ ਲੈ ਕੇ ਨਵਾਂ ਖੁਲਾਸਾ ਸਾਹਮਣੇ ਆਇਆ ਹੈ। ਅੱਖਾਂ ਦੇ ਮਾਹਿਰ ਡਾਕਟਰ ਜੇ. ਐੱਸ. ਵਧਵਾ ਨੇ ਆਪਣੀ ਜੀਵਨੀ 'ਚ ਦਾਅਵਾ ਕੀਤਾ ਹੈ ਕਿ ਆਪਰੇਸ਼ਨ ਬਲਿਊ ਸਟਾਰ ਦੌਰਾਨ ਪੋਸਟਮਾਰਟਮ ਕਰਨ ਲਈ ਜਿਹੜੀਆਂ ਲਾਸ਼ਾਂ ਟਰੈਕਟਰ-ਟਰਾਲੀਆਂ 'ਤੇ ਲੱਦ ਕੇ ਲਿਆਂਦੀਆਂ ਗਈਆਂ ਸਨ, ਉਨ੍ਹਾਂ 'ਚ ਜਨਰਲ ਸੁਬੇਗ ਸਿੰਘ ਅਤੇ ਭਾਈ ਅਮਰੀਕ ਸਿੰਘ ਦੀਆਂ ਲਾਸ਼ਾਂ ਵੀ ਸ਼ਾਮਲ ਸਨ। ਸਪੈਸ਼ਲ ਫੌਜੀ ਟਰੱਕ 'ਚ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦੀ ਲਾਸ਼ ਲਿਆਂਦੀ ਗਈ ਸੀ।

ਜਦੋਂ ਭਿੰਡਰਾਂਵਾਲੇ ਦੀ ਲਾਸ਼ ਦਾ ਪੋਸਟਮਾਰਟਮ ਹੋਣਾ ਸੀ ਤਾਂ ਕੋਈ ਵੀ ਡਾਕਟਰ ਪੋਸਟਮਾਰਟਮ ਕਰਨ ਲਈ ਤਿਆਰ ਨਹੀਂ ਸੀ। ਹਰੇਕ ਦੇ ਮਨ ਅੰਦਰ ਡਰ ਸੀ। ਬੜੀ ਮੁਸ਼ਕਿਲ ਨਾਲ ਫਿਰ ਇਸ ਮਾਮਲੇ ਨੂੰ ਸਿਹਤ ਵਿਭਾਗ ਦੇ ਡਾਇਰੈਕਟਰ ਡਾਕਟਰ ਐੱਮ. ਐੱਸ. ਕੰਗ ਨੇ ਹੱਲ ਕੀਤਾ ਅਤੇ ਉਨ੍ਹਾਂ ਅੰਮ੍ਰਿਤਸਰ ਦੇ ਡਾਕਟਰਾਂ ਨੂੰ ਇਸ ਬਾਰੇ ਬਾਕਾਇਦਾ ਹੁਕਮ ਜਾਰੀ ਕੀਤੇ ਸਨ।ਦੱਸਣਯੋਗ ਹੈ ਕਿ ਡਾਕਟਰ ਵਧਵਾ ਇਕ ਸਰਕਾਰੀ ਡਾਕਟਰ ਰਹੇ ਹਨ। ਬੀਤੇ ਦਿਨ ਪ੍ਰੈੱਸ ਕਲੱਬ 'ਚ ਇਨ੍ਹਾਂ ਨੇ ਆਪਣੀਆਂ ਯਾਦਾਂ ਅਤੇ ਡਾਕਟਰੀ ਤਜਰਬਿਆਂ ਬਾਰੇ ਲਿਖੀ ਕਿਤਾਬ 'ਆਟੋਬਾਇਓਗ੍ਰਾਫੀ ਆਫ ਅਨਨੋਨ ਡਾਕਟਰ' ਰਿਲੀਜ਼ ਕੀਤੀ।


ਕਿਤਾਬ ਦੇ ਟਾਈਟਲ ਵਾਲੇ ਪੰਨੇ 'ਤੇ ਹੀ ਸਾਕਾ ਨੀਲਾ ਤਾਰਾ ਦੌਰਾਨ ਕੀਤੇ ਗਏ ਪੋਸਟਮਾਰਟਮਾਂ ਦਾ ਉਚੇਚੇ ਤੌਰ 'ਤੇ ਜ਼ਿਕਰ ਕੀਤਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸਾਕਾ ਨੀਲਾ ਤਾਰਾ ਦੌਰਾਨ ਜਲੰਧਰ, ਹੁਸ਼ਿਆਰਪੁਰ, ਕਪੂਰਥਲਾ, ਅੰਮ੍ਰਿਤਸਰ ਅਤੇ ਗੁਰਦਾਸਪੁਰ ਜ਼ਿਲਿਆਂ ਦੇ ਡਾਕਟਰਾਂ ਨੂੰ ਪੋਸਟਮਾਰਟਮ ਕਰਨ ਲਈ ਅੰਮ੍ਰਿਤਸਰ ਸੱਦਿਆ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਸੰਤ ਜਰਨੈਲ ਸਿੰਘ ਦੀ ਲਾਸ਼ ਨੂੰ ਉਨ੍ਹਾਂ ਨਹੀਂ ਦੇਖਿਆ ਸੀ। ਜਿਹੜੇ ਫੌਜੀ ਟਰੱਕ 'ਚ ਸੰਤ ਦੀ ਦੇਹ ਲਿਆਂਦੀ ਗਈ ਸੀ, ਉਸ ਦੀ ਸੁਰੱਖਿਆ ਬੜੀ ਸਖਤ ਸੀ, ਜਿਸ ਨੂੰ ਦੇਖ ਕੇ ਪਤਾ ਲੱਗ ਜਾਂਦਾ ਸੀ ਕਿ ਟਰੱਕ 'ਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਹੀ ਦੇਹ ਹੋਵੇਗੀ। ਇਸ ਨੂੰ ਇਕ ਵੱਖਰੇ ਕਮਰੇ 'ਚ ਰੱਖਿਆ ਗਿਆ ਸੀ।

ਅਗਲੀ ਸਵੇਰ ਜਦੋਂ ਭਿੰਡਰਾਂਵਾਲੇ ਦੀ ਲਾਸ਼ ਦਾ ਪੋਸਟਮਾਰਟਮ ਹੋਣਾ ਸੀ ਤਾਂ ਕੋਈ ਵੀ ਡਾਕਟਰ ਪੋਸਟਮਾਰਟਮ ਕਰਨ ਲਈ ਤਿਆਰ ਨਹੀਂ ਸੀ। ਹਰੇਕ ਦੇ ਮਨ ਅੰਦਰ ਡਰ ਸੀ। ਅੰਮ੍ਰਿਤਸਰ ਦੇ ਡਾਕਟਰਾਂ ਨੇ ਵੀ ਭਿੰਡਰਾਂਵਾਲੇ ਦੀ ਲਾਸ਼ ਦਾ ਪੋਸਟਮਾਰਟਮ ਕਰਨ ਤੋਂ ਨਾਂਹ ਕਰ ਦਿੱਤੀ ਸੀ। ਫਿਰ ਇਸ ਮਾਮਲੇ ਨੂੰ ਸਿਹਤ ਵਿਭਾਗ ਦੇ ਡਾਇਰੈਕਟਰ ਡਾਕਟਰ ਐੱਮ. ਐੱਸ. ਕੰਗ ਨੇ ਹੱਲ ਕੀਤਾ ਅਤੇ ਉਨ੍ਹਾਂ ਅੰਮ੍ਰਿਤਸਰ ਦੇ ਡਾਕਟਰਾਂ ਨੂੰ ਇਸ ਬਾਰੇ ਬਾਕਾਇਦਾ ਹੁਕਮ ਜਾਰੀ ਕੀਤੇ ਸਨ।ਉਨ੍ਹਾਂ ਅੱਗੇ ਦੱਸਦੇ ਹੋਏ ਕਿਹਾ ਕਿ ਪੋਸਟਮਾਰਟਮ ਲਈ ਲਿਆਂਦੀਆਂ ਜਾ ਰਹੀਆਂ ਲਾਸ਼ਾਂ 'ਤੇ ਸਿਰਫ ਉਨ੍ਹਾਂ ਦੇ ਨੰਬਰ ਲਿਖੇ ਹੋਏ ਸਨ।


ਇਕ ਡਾਕਟਰ ਰੋਜ਼ਾਨਾ 5 ਤੋਂ 6 ਲਾਸ਼ਾਂ ਦਾ ਪੋਸਟਮਾਰਟਮ ਕਰ ਦਿੰਦਾ ਸੀ ਅਤੇ ਇਸ ਤਰ੍ਹਾਂ ਕਰੀਬ 500 ਲਾਸ਼ਾਂ ਦਾ ਪੋਸਟਮਾਰਟਮ ਕੀਤਾ ਗਿਆ ਸੀ। ਵਧਵਾ ਮੁਤਾਬਕ ਉਨ੍ਹਾਂ ਨੂੰ ਅੰਮ੍ਰਿਤਸਰ 'ਚ ਪੋਸਟਮਾਰਟਮ ਕਰਨ ਲਈ ਫੌਜ ਦੇ ਟਰੱਕ ਵਿੱਚ ਲਿਆਂਦਾ ਗਿਆ ਸੀ ਅਤੇ ਉਥੇ ਕਰਫਿਊ ਲੱਗਾ ਹੋਇਆ ਸੀ।ਉਨ੍ਹਾਂ ਨੂੰ ਵਿਸ਼ੇਸ਼ ਹਦਾਇਤ ਕੀਤੀ ਗਈ ਸੀ ਕਿ ਪੋਸਟਮਾਰਟਮ ਦੌਰਾਨ ਸਿਰਫ ਗੋਲੀ ਦਾ ਜ਼ਖਮ ਦੇਖਣਾ ਹੈ ਅਤੇ ਇਹ ਨੋਟ ਕੀਤਾ ਜਾਂਦਾ ਸੀ ਕਿ ਗੋਲੀ ਕਿਧਰ ਲੱਗੀ ਹੈ ਅਤੇ ਕਿਧਰੋਂ ਬਾਹਰ ਨਿਕਲੀ ਹੈ। ਕਿਤਾਬ ਮੁਤਾਬਕ ਪੋਸਟਮਾਰਟਮ ਵਾਲਾ ਰਜਿਸਟਰ ਉਨ੍ਹਾਂ ਦੇ ਨੇੜੇ ਹੀ ਪਿਆ ਹੁੰਦਾ ਸੀ ਪਰ ਉਹ ਪਹਿਲਾਂ ਨੋਟ ਬੁੱਕ 'ਤੇ ਸਾਰੀਆਂ ਗੱਲਾਂ ਨੋਟ ਕਰਦੇ ਸਨ। ਨਾ ਤਾਂ ਲਾਸ਼ਾਂ ਦਾ ਵਿਸਰਾ ਲਿਆ ਜਾਂਦਾ ਸੀ ਅਤੇ ਨਾ ਹੀ ਛਾਤੀ ਖੋਲ੍ਹੀ ਜਾਂਦੀ ਸੀ, ਬੱਸ ਮੋਟਾ-ਮੋਟਾ ਹੀ ਪੋਸਟਮਾਰਟਮ ਕੀਤਾ ਜਾਂਦਾ ਸੀ।