ਇਹ ਐ ਸਰਦਾਰਾਂ ਦਾ ਜਵਾਕ, ਲੁਟੇਰਿਆਂ ਦੀਆਂ ਕਢਾਈਆਂ ਚੀਕਾਂ, ਹਿੰਮਤ ਵੇਖ ਖਲੀ ਰਹਿ ਜਾਏਗਾ ਹੱਕਾ-ਬੱਕਾ

ਸਿੰਘਾਂ ਨੂੰ ਸ਼ੇਰ ਪੁੱਤ ਐਵੇਂ ਨਹੀਂ ਕਿਹਾ ਜਾਂਦਾ, ਜੇ ਆਪਣੀ ਆਈ ਤੇ ਆ ਜਾਣ ਤਾਂ ਵੱਡੇ ਵੱਡਿਆਂ ਦੇ ਵੀ ਛੱਕੇ ਛੁਡਾ ਦਿੰਦੇ ਨੇ ਬੇਸ਼ੱਕ ਉਹ ਆਪਣੇ ਵਿਰੋਧੀ ਤੋਂ ਉਮਰ ਵਿੱਚ ਛੋਟੇ ਹੀ ਕਿਉਂ ਨਾ ਹੋਣ। ਇੱਕ ਵੀਡੀਓ ਸੋਸ਼ਲ ਮੀਡੀਆਂ ਤੇ ਬਹੁਤ ਵਾਈਰਲ ਹੋ ਰਹੀ ਹੈ ਜਿਸ ਵਿੳਚ ਤੁਸੀਂ ਦੇਖੋਗੇ ਕਿ ਦੋ ਲੁਟੇਰੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਆਏ ਸਨ ਪਰ ਇੱਕ ਛੋਟੇ ਜਿਹੇ ਸਰਦਾਰ ਬੱਚੇ ਨੇ ਉਹਨਾਂ ਦਾ ਡੱਟ ਕੇ ਮੁਕਾਬਲਾ ਕੀਤਾ। ਇਹ ਦੋ ਲੁਟੇਰੇ ਮੋਟੋਰਸਾਈਕਲ ਤੇ ਸਵਾਰ ਹੋ ਕੇ ਆਏ ਸਨ। ਸੀ.ਸੀ.ਟੀ.ਵੀ. ਦੀਆਂ ਇਹ ਤਸਵੂਰਾਂ ਸਰਦਾਰਾਂ ਦੀ ਬਹਾਦਰੀ ਨੂੰ ਸੱਚ ਸਾਬਿਤ ਕਰਨ ਲਈ ਕਾਫੀ ਨੇ।

ਵੀਡੀਓ ਵਿੱਚ ਤੁਸੀਂ ਦੇਖ ਸਕੋਗੇ ਕਿ ਦੋ ਬੱਚੇ ਇੱਕ ਰਾਸਤੇ ਵਿੱਚੋਂ ਇਕੱਲੇ ਲੰਘ ਰਹੇ ਨੇ। ਇਹਨਾਂ ਦੇ ਪਿੱਛੇ ਹੀ ਦੋ ਮੋਟੋਰਸਾਈਕਲ ਸਵਾਰ ਆ ਰਹੇ ਨੇ ਤੇ ਜਿਵੇਂ ਹੀ ਇਹ ਬੱਚਿਆ ਦੇ ਕੋਲ ਜਾਂਦੇ ਨੇ ਤਾਂ ਇੱਕ ਨੌਜਵਾਨ ਬੱਚੇ ਤੋਂ ਕੁਝ ਖੋਹਣ ਦੀ ਕੋਸ਼ਿਸ਼ ਕਰਦਾ ਹੈ। ਜਦੋਂ ਉਹ ਮੋਟੋਰਸਾਈਕਲ ਤੋਂ ਥੱਲੇ ਉੱਤਰ ਕੇ ਆਉਂਦਾ ਹੈ ਤਾਂ ਸਰਦਾਰ ਬੱਚਾ ਉਸ ਦਾ ਡੱਟ ਕੇ ਮੁਕਾਬਲਾ ਕਰਦਾ ਹੈ ਜਿਸ ਤੋਂ ਬਾਅਦ ਲੁੱਟ ਦੀ ਨੀਅਤ ਨਾਲ ਆਇਆ ਲੁਟੇਰਾ ਉੱਥੋਂ ਫਰਾਰ ਹੋ ਜਾਂਦਾ ਹੈ।