ਵੀਰ ਨੇ ਹਾਦਸੇ ਵਾਲੀ ਜਗ੍ਹਾਂ ਤੇ ਬੋਲਿਆ ਕੁਝ ਅਜਿਹਾ ਕਿ ਮੀਡੀਅਾ ਵਾਲੇ ਭੱਜ ਗਏ

Tags


ਸ਼ਹਿਰ ਦੇ ਜੌੜਾ ਫਾਟਕ ਨੇੜੇ ਵਾਪਰੇ ਦਰਦਨਾਕ ਹਾਦਸੇ ਤੋਂ 16 ਘੰਟਿਆਂ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਖ਼ਰ ਅੰਮ੍ਰਿਤਸਰ ਪਹੁੰਚ ਗਏ ਹਨ। ਕੈਪਨਟ ਨੇ ਮ੍ਰਿਤਕਾਂ ਲਈ ਤਿੰਨ ਕਰੋੜ ਰੁਪਏ ਦੀ ਰਾਹਤ ਤੁਰੰਤ ਅੰਮ੍ਰਿਤਸਰ ਦੇ ਡੀਸੀ ਦੇ ਨੂੰ ਪਹੁੰਚਾਉਣ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਨੇ ਸਵੇਰੇ ਸਵਾ ਕੁ ਗਿਆਰਾਂ ਵਜੇ ਅੰਮ੍ਰਿਤਸਰ ਹਵਾਈ ਅੱਡੇ ਪਹੁੰਚੇ ਤੇ ਉੱਥੇ ਹੀ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਮੇਤ ਹੋਰਨਾਂ ਅਫ਼ਸਰਾਂ ਤੋਂ ਜਾਣਕਾਰੀ ਹਾਸਲ ਕੀਤੀ।

ਇਸ ਤੋਂ ਬਾਅਦ ਮੁੱਖ ਮੰਤਰੀ ਨੇ ਵੱਖ-ਵੱਖ ਹਸਪਤਾਲਾਂ ਵਿੱਚ ਜ਼ਖ਼ਮੀਆਂ ਦਾ ਹਾਲ ਵੀ ਜਾਣਿਆ। ਮੁੱਖ ਮੰਤਰੀ ਦੇ ਨਾਲ ਉਨ੍ਹਾਂ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਹੋਰ ਵੀ ਮੰਤਰੀ ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਵੀ ਮੌਜੂਦ ਸਨ ਕੈਪਟਨ ਨੇ ਹਾਦਸੇ ਦੀ ਜਾਂਚ ਦੇ ਹੁਕਮ ਪਹਿਲਾਂ ਹੀ ਦੇ ਦਿੱਤੇ ਸਨ, ਉੱਧਰ ਰੇਲਵੇ ਪੁਲਿਸ ਨੇ ਵੀ ਧਾਰਾ 304, 304 ਏ ਅਤੇ 337 ਤਹਿਤ ਅਣਪਛਾਤੇ ਲੋਕਾਂ ‘ਤੇ ਕੇਸ ਦਰਜ ਕਰ ਲਿਆ ਹੈ। ਜਾਂਚ ਤੋਂ ਬਾਅਦ ਤੈਅ ਕੀਤਾ ਜਾਵੇਗਾ ਕਿ ਹਾਦਸਾ ਕਿਸ ਦੀ ਗ਼ਲਤੀ ਨਾਲ ਵਾਪਰਿਆ ਹੈ।


ਬੀਤੇ ਦਿਨ ਅੰਮ੍ਰਿਤਸਰ ਵਿੱਚ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ ਜਦੋਂ ਦੁਸਹਿਰਾ ਮਨਾਉਣ ਗਏ ਕਈ ਲੋਕ ਆਪਣੇ ਘਰ ਵਾਪਸ ਹੀ ਨਾ ਜਾ ਸਕੇ। ਇਸ ਹਾਦਸੇ ਵਿੱਚ ਕਈ ਘਰਾਂ ਦੇ ਚਿਰਾਗ ਬੁਝ ਗਏ। ਦੁਸਹਿਰੇ ਮਨਾਉਣ ਗਏ 19 ਸਾਲ ਦੇ ਮਨੀਸ਼ ਦੇ ਪਿਤਾ ਨੂੰ ਹਾਲੇ ਵੀ ਉਸਦੇ ਘਰ ਪਰਤਣ ਦੀ ਉਮੀਦ ਹੈ।ਰੇਲ ਹਾਦਸੇ ਵਿੱਚ ਬਹੁਤ ਸਾਰੇ ਪਰਿਵਾਰਾਂ ਨੇ ਆਪਣੇ ਗੁਆ ਦਿੱਤੇ, ਪਰ ਮਨੀਸ਼ ਦੇ ਪਿਤਾ ਕੱਲ੍ਹ ਸ਼ਾਮ ਹੁਣ ਤਕ ਓਸ ਦੀ ਭਾਲ ਕਰ ਰਹੇ ਹਨ। ਉੱਧਰ ਇਕ ਪਾਸੇ ਮਾਸੂਮ ਬੱਚਿਆਂ ਦੀਆਂ ਲਾਸ਼ਾਂ ਮੋਰਚਰੀ ਵਿੱਚ ਪਈਆਂ ਹਨ, ਤੇ ਉਨ੍ਹਾਂ ਦੇ ਮਾਂ-ਪਿਉ ਹਸਪਤਾਲ ਦੀ ਐਮਰਜੈਂਸੀ ਵਾਰਡ ਵਿੱਚ ਦਾਖ਼ਲ ਹਨ। ਇਸ ਘਟਨਾ ਨੇ ਸਚਮੁਚ ਹੀ ਘਰਾਂ ਦੇ ਘਰ ਤਬਾਹ ਕਰ ਦਿੱਤੇ। ਮੁਰਦਾ ਘਰ ਦੇ ਬਾਹਰ ਇੰਤਜ਼ਾਰ ਕਰ ਰਿਹਾ ਲਾਚਾਰ ਬਾਪ….

ਮਨੀਸ਼ ਅੰਮ੍ਰਿਤਸਰ ਰੇਲਵੇ ਟਰੈਕ ’ਤੇ ਖੜ੍ਹਾ ਹੋ ਕੇ ਦੁਸ਼ਹਿਰੇ ਦਾ ਤਿਉਹਾਰ ਮਨਾ ਰਿਹਾ ਸੀ। ਉਹ ਰੇਲ ਹਾਦਸੇ ਤੋਂ ਬਾਅਦ ਦਾ ਹੀ ਗਾਇਬ ਹੈ। ਉਸਦੇ ਪਿਤਾ ਦਾ ਦਾਅਵਾ ਹੈ ਕਿ ਨਾ ਤਾਂ ਉਹ ਜ਼ਖ਼ਮੀਆਂ ਵਿੱਚ ਦਾਖ਼ਲ ਹੈ ਤੇ ਨਾ ਹੀ ਉਸਦੀ ਮਰਿਆਂ ਵਿੱਚ ਸ਼ਨਾਖ਼ਤ ਹੋਈ ਹੈ। ਉਸਦੇ ਪਿਤਾ ਨੂੰ ਹਾਲ਼ੇ ਵੀ ਉਸਦੇ ਘਰ ਪਰਤਣ ਦੀ ਆਸ ਬਾਕੀ ਹੈ। ਮੁਰਦਾ ਘਰ ਦੇ ਬਾਹਰ ਬੈਠੇ ਵਿਜੇ ਕੁਮਾਰ ਨੂੰ ਹੁਣ ਵੀ ਆਸ ਹੈ ਕਿ ਉਸ ਦਾ ਬੇਟਾ ਮਨੀਸ਼ ਜਿਊਂਦਾ ਹੈ ਤੇ ਘਰ ਵਾਪਿਸ ਆ ਜਾਏਗਾ।