ਗਾਇਕ ਸ਼ਿੰਦਾ ਸ਼ੌਂਕੀ ਦੀ ਸ਼ਰਮਨਾਕ ਕਰਤੂਤ

Tags

ਪੰਜਾਬੀ ਗਾਇਕ ਸ਼ਿੰਦਾ ਸ਼ੌਂਕੀ ਵਿਰੁੱਧ ਸਿਵਲ ਲਾਈਨਜ਼ ਪੁਲਸ ਨੇ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਏ. ਐੱਸ. ਆਈ ਦਰਸ਼ਨ ਸਿੰਘ ਨੇ ਕਿਹਾ, ''ਇਕ ਸਥਾਨਕ ਨਿਵਾਸੀ ਦੇ ਗਾਇਕ ਵਿਰੁੱਧ ਸ਼ਿਕਾਇਤ ਦਰਜ ਕੀਤੀ ਹੈ।ਉਸ ਮੁਤਾਬਕ ਸ਼ਿੰਦਾ ਸ਼ੌਂਕੀ, ਜੋ ਉਸ ਦੇ ਪਰਿਵਾਰ ਨੂੰ ਜਾਣਦਾ ਹੈ, ਮੰਗਲਵਾਰ ਨੂੰ ਉਸ ਦੇ ਘਰ ਆਇਆ। ਉਸ ਸਮੇਂ ਉਹ ਆਪਣੀ ਭਾਣਜੀ ਨੂੰ ਸਕੂਲ ਛੱਡਣ ਜਾ ਰਹੀ ਸੀ।ਸ਼ਿਕਾਇਤ ਕਰਤਾ ਨੇ ਦੋਸ਼ ਲਗਾਇਆ ਹੈ ਕਿ ਗਾਇਕ ਸ਼ਿੰਦਾ ਨੇ ਉਸ ਦੀ ਭਾਣਜੀ ਨੂੰ ਸਕੂਲ ਛੱਡਣ ਦੀ ਪੇਸ਼ਕਸ਼ ਕੀਤੀ ਸੀ।

ਦੱਸ ਦੇਈਏ ਕਿ ਪੀੜਤ 11ਵੀਂ ਦੀ ਵਿਦਿਆਰਥਣ ਹੈ। ਸ਼ਿਕਾਇਤਕਰਤਾ ਦੇ ਦੋਸ਼ ਮੁਤਾਬਕ ਉਹ ਉਸ ਨੂੰ ਸਕੂਲ ਲੈ ਕੇ ਜਾਣ ਦੀ ਬਜਾਏ ਫਿਰੋਜ਼ਪੁਰ ਦੇ ਤਲਵੰਡੀ ਭਾਈ ਜਾ ਕੇ ਉਸ ਨਾਲ ਬਲਾਤਕਾਰ ਕੀਤਾ।

ਇਸ ਤੋਂ ਬਾਅਦ ਉਸ ਨੇ ਸ਼ਹਿਰ 'ਚ ਇਕ ਝੀਲ ਦੇ ਨੇੜੇ ਉਸ ਨੂੰ ਛੱਡ ਦਿੱਤਾ। ਸ਼ਿਕਾਇਤਕਰਤਾ ਅਤੇ ਪੀੜਤ ਬੁੱਧਵਾਰ ਨੂੰ ਐੱਸ. ਐੱਸ. ਪੀ. ਡਾ. ਨਾਨਕ ਸਿੰਘ ਨੂੰ ਮਿਲੇ ਅਤੇ ਸ਼ਿਕਾਇਤ ਦਰਜ ਕਰਵਾਈ। ਜ਼ਿਕਰਯੋਗ ਹੈ ਕਿ ਸ਼ਿੰਦਾ ਸ਼ੌਂਕੀ 'ਝੋਨਾ', 'ਝੋਨਾ 2', 'ਕਾਲਜ', 'ਅੰਨਦਾਤਾ', 'ਵੈਲੀ', 'ਮੋਬਾਈਲ', 'ਸਰੂਰ' ਵਰਗੇ ਗੀਤਾਂ ਨਾਲ ਕਾਫੀ ਲੋਕਪ੍ਰਿਯਤਾ ਹਾਸਲ ਕਰ ਚੁੱਕੇ ਹਨ।