ਹਾਦਸੇ ਵਾਲੀ ਟ੍ਰੇਨ 'ਚ ਬੈਠੇ ਲੋਕਾਂ ਦਾ ਬਿਆਨ ਆਇਆ ਸਾਹਮਣੇ-ਦੇਖੋ ਕੀ ਕਿਹਾ ਉਹਨਾਂ ਨੇ

Tags

ਜੌੜਾ ਫਾਟਕ ਨੇੜੇ ਹੋਏ ਹਾਦਸੇ 'ਚ ਹੁਣ ਤੱਕ 60 ਤੋਂ ਵਧ ਮੌਤਾਂ ਹੋ ਚੁੱਕੀਆਂ ਹਨ ਅਤੇ ਵੱਡੇ ਪੱਧਰ 'ਤੇ ਇਸ ਹਾਦਸੇ ਦੀ ਜਾਂਚ ਵੀ ਹੋ ਰਹੀ ਹੈ। ਇਸ ਦੇ ਚੱਲਦੇ ਮੰਗਲਵਾਰ ਨੂੰ ਡੀ.ਐੱਮ.ਯੂ. 74634 'ਚ ਰੋਜ਼ ਸਫਰ ਕਰਨ ਵਾਲੇ ਉਨ੍ਹਾਂ ਯਾਤਰੀਆਂ ਨਾਲ ਗੱਲਬਾਤ ਕੀਤੀ ਗਈ ਜੋ ਹਾਦਸੇ ਸਮੇਂ ਟਰੇਨ 'ਚ ਸਵਾਰ ਸਨ। ਟਰੇਨ ਸਵਾਰ ਇਕ ਯਾਤਰੀ ਨੇ ਦੱਸਿਆ ਕਿ ਹਾਦਸੇ ਸਮੇਂ ਟਰੇਨ ਦੀ ਸਪੀਡ ਕੁਝ ਘੱਟ ਤਾਂ ਹੋਈ ਸੀ ਪਰ ਫਿਰ ਅਚਾਨਕ ਵਧ ਗਈ। ਸਾਨੂੰ ਇੰਝ ਮਹਿਸੂਸ ਹੋਇਆ ਕਿ ਟਰੇਨ ਨਾਲ ਕੁਝ ਟਕਰਾਇਆ ਹੈ।

ਇੰਨੇ ਨੂੰ ਖਿੜਕੀ ਦੇ ਕੋਲ ਬੈਠੀ ਮਹਿਲਾ 'ਤੇ ਖੂਨ ਦੇ ਛਿੱਟੇ ਪਏ ਅਤੇ ਸਾਰੇ ਚੀਕਾਂ ਮਾਰਨ ਲੱਗੇ। ਜਿਸ ਤੋਂ ਬਾਅਦ ਇਹ ਟਰੇਨ ਅੰਮ੍ਰਿਤਸਰ ਜਾ ਪਹੁੰਚੀ ਤਾਂ ਫਿਰ ਜਾ ਕੇ ਸਾਨੂੰ ਸਾਰਿਆਂ ਨੂੰ ਇਸ ਹਾਦਸੇ ਦਾ ਪਤਾ ਲੱਗਾ। ਰੇਲਵੇ ਨੇ ਲਿਆ ਸਬਕ ਕੀ-ਮੈਨ ਤੋਂ ਸਟੇਸ਼ਨ ਮਾਸਟਰ ਤੱਕ ਦੀ ਜ਼ਿੰਮੇਵਾਰੀ ਤੈਅ-ਜੌੜਾ ਫਾਟਕ ਹਾਦਸੇ ਦੇ ਬਾਅਦ ਜਿੱਥੇ ਸਰਕਾਰ ਅਤੇ ਪ੍ਰਸ਼ਾਸਨ ਜਾਂਚ 'ਚ ਉਲਝੇ ਹਨ। ਉੱਥੇ ਰੇਲਵੇ ਮੰਡਲ ਦਫਤਰ ਦਿੱਲੀ ਨੇ ਹਾਦਸੇ ਤੋਂ ਸਬਕ ਲੈਂਦੇ ਹੋਏ ਪੱਤਰ ਜਾਰੀ ਕਰਕੇ ਕੀ-ਮੈਨ ਤੋਂ ਸਟੇਸ਼ਨ ਮਾਸਟਰ ਤੱਕ ਦੀ ਜ਼ਿੰਮੇਵਾਰੀ ਤੈਅ ਕੀਤੀ ਹੈ।

ਲੋਕੋ ਪਾਇਲਟ ਅਤੇ ਗਾਰਡ-ਲੋਕੋ ਪਾਇਲਟ ਅਤੇ ਗਾਰਡ ਯਕੀਨੀ ਕਰਨਾ ਹੋਵੇਗਾ ਕਿ ਟਰੈਕ ਦੇ ਨੇੜੇ-ਤੇੜੇ ਭੀੜ ਨਜ਼ਰ ਆਉਣ ਅਤੇ ਤਿਉਹਾਰ ਆਦਿ ਦੇ ਆਯੋਜਨ 'ਤੇ ਸਪੀਡ ਕੰਟਰੋਲ 'ਚ ਰੱਖਣ ਅਤੇ ਲਗਾਤਾਰ ਹਾਰਨ ਵਜਾਉਂਦੇ ਰਹਿਣ, ਗੇਟਮੈਨ-ਟਰੈਕ ਦੇ ਕੋਲ ਭੀੜ ਨਜ਼ਰ ਆਉਣ 'ਤੇ ਕਿਸੇ ਆਯੋਜਨ ਦੀ ਜਾਣਕਾਰੀ ਨਜ਼ਦੀਕੀ ਸਟੇਸ਼ਨ ਨੂੰ ਦੇਣ। ਸਟੇਸ਼ਨ ਮਾਸਟਰ-ਗੇਟਮੈਨ ਲੋਕੋ, ਪਾਇਲਟ, ਗਾਰਡ ਜਾਂ ਕਿਸੇ ਤੋਂ ਵੀ ਸੂਚਨਾ ਮਿਲਣ 'ਤੇ ਜੀ.ਆਰ.ਪੀ. ਅਤੇ ਲੋਕਲ ਪੁਲਸ ਨੂੰ ਦੱਸਣ।

ਆਰ.ਪੀ.ਐੱਫ- ਕਿਸੇ ਵੀ ਤਰ੍ਹਾਂ ਨਾਲ ਟਰੈਕ ਦੇ ਨੇੜੇ-ਤੇੜੇ ਭੀੜ ਹੋਣ ਜਾਂ ਕਿਸੇ ਆਯੋਜਨ ਦੀ ਜਾਣਕਾਰੀ ਮਿਲਣ 'ਤੇ ਤੱਤਕਾਲ ਸਬੰਧਿਤ ਅਫਸਰਾਂ ਨੂੰ ਸੂਚਨਾ ਦੇਣ। ਕੀ-ਮੈਨ ਪੈਟਰੋਲਿੰਗ ਦੌਰਾਨ ਟਰੈਕ 'ਤੇ ਜਾਂ ਨੇੜੇ-ਤੇੜੇ ਭੀੜ ਨਜ਼ਰ ਆਉਣ 'ਤੇ ਅਫਸਰਾਂ ਨੂੰ ਤੁਰੰਤ ਸੂਚਿਤ ਕਰਨ।