ਲੱਗਣ ਵਾਲੀ ਹੈ ਸਿੱਧੀ ਜੰਗ, ਦੇਖੋ ਸਿੱਧੂ ਦੀ ਗਰਮੀ

Tags

ਬਾਦਲ ਪਰਿਵਾਰ ਵੱਲੋਂ ਅੰਮ੍ਰਿਤਸਰ ਰੇਲ ਹਾਦਸੇ ਦੇ ਪੀੜਤਾਂ ਨੂੰ ਇਕ-ਇਕ ਕਰੋੜ ਰੁਪਏ ਦੀ ਮੰਗ ਕਰਨ ਨੂੰ ਲੈ ਕੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅਕਾਲੀਆਂ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜਦੋਂ ਬਰਗਾੜੀ ਕਾਂਡ ਹੋਇਆ ਸੀ ਤਾਂ ਉਦੋ ਅਕਾਲੀ ਕਿੰਨੇ ਕੂ ਲੋਕਾਂ ਦੇ ਘਰਾਂ 'ਚ ਗਏ ਸਨ ਅਤੇ ਕਿੰਨਿਆਂ ਨੂੰ ਇਨ੍ਹਾਂ ਨੇ ਇਕ-ਇਕ ਕਰੋੜ ਦਿੱਤੇ ਸਨ? ਉਨ੍ਹਾਂ ਨੇ ਕਿਹਾ ਕਿ ਆਪਣੀ ਸਰਕਾਰ ਸਮੇਂ ਹੋਏ ਹਾਦਸਿਆਂ 'ਚ ਇਨ੍ਹਾਂ ਨੇ ਕਦੇ ਵੀ ਕਿਸੇ ਬੱਚੇ ਦੀ ਜ਼ਿੰਮੇਵਾਰੀ ਨਹੀਂ ਲਈ।

ਉਨ੍ਹਾਂ ਨੇ ਕਿਹਾ ਅਕਾਲੀਆਂ ਨੇ ਸਰਕਾਰੀ ਖਜਾਨਾ ਲੁੱਟ ਕੇ ਕੁਝ ਨਹੀਂ ਕੀਤਾ ਸਿਰਫ ਹਰਾਮ ਦੀ ਕਮਾਈ ਹੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਕ੍ਰੈਡਿਟ ਦੀ ਰਾਜਨੀਤੀ 'ਚ ਇਹ ਲੋਕ ਪੂਰੀ ਤਰ੍ਹਾਂ ਡਿੱਗ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਸਰ ਹਾਦਸੇ ਨਾਲ ਹਰ ਕਿਸੇ ਦੇ ਮਨ ਨੂੰ ਦੁੱਖ ਪਹੁੰਚਿਆ ਹੈ। ਉਨ੍ਹਾਂ ਨੇ ਕਿਹਾ ਕਿ ਖਾਸ ਤੌਰ 'ਤੇ ਜਿਨ੍ਹਾਂ 'ਤੇ ਦੁੱਖਾਂ ਦਾ ਪਹਾੜ ਟੁੱਟਾ ਹੈ, ਉਨ੍ਹਾਂ ਦੇ ਦੁੱਖ ਦਾ ਕੋਈ ਵੀ ਅੰਤ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਬਾਪ ਦੇ ਮੋਢਿਆਂ 'ਤੇ ਬੇਟਿਆਂ ਦੇ ਜਨਾਜੇ ਦੇਖੇ ਹਨ, ਜਿਨ੍ਹਾਂ ਨੂੰ ਦੇਖ ਮਨ ਦੁਖੀ ਹੋਇਆ। ਉਨ੍ਹਾਂ ਨੇ ਕਿਹਾ ਕਿ ਲਾਸ਼ਾਂ 'ਤੇ ਰਾਜਨੀਤੀ ਕਰਨ ਦੀ ਬਜਾਏ ਪੀੜਤਾਂ ਦੇ ਬੋਝ ਨੂੰ ਹਲਕਾ ਕਰਨਾ ਚਾਹੀਦਾ ਹੈ।

ਸਿੱਧੂ ਨੇ ਕਿਹਾ ਕਿ ਜਦੋਂ ਕੈਪਟਨ ਕਮਲਜੀਤ ਸਿੰਘ ਦੀ ਹਾਦਸੇ 'ਚ ਮੌਤ ਹੋ ਗਈ ਸੀ ਤਾਂ ਉਧੋਂ ਸਰਬਜੀਤ ਮਾਨ ਨੇ ਕਿਹਾ ਸੀ ਕਿ ਸੀਟਿੰਗ ਜੱਜ ਤੋਂ ਜਾਂਚ ਹੋਣੀ ਚਾਹੀਦੀ ਹੈ ਤਾਂ ਕੀ ਉਸ ਸਮੇਂ ਇਨ੍ਹਾਂ ਨੂੰ ਹਿੱਸੇਦਾਰ ਬਣਾਇਆ ਗਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ 5 ਵਾਰ ਐੱਮ. ਪੀ. ਰਹੇ ਯੋਗੀ ਆਦਿਤਿਆਨਾਥ ਦੇ ਮੁੱਖ ਮੰਤਰੀ ਬਣਦੇ ਹੀ ਯੂ. ਪੀ. 'ਚ ਆਕਸੀਜ਼ਨ ਦੀ ਘਾਟ ਕਰਕੇ 325 ਬੱਚਿਆਂ ਦੀ ਮੌਤ ਹੋ ਗਈ ਸੀ ਤਾਂ ਉਨ੍ਹਾਂ 'ਤੇ ਕੋਈ ਐੱਫ. ਆਰ. ਆਈ. ਦਰਜ ਹੋਈ। ਉਨ੍ਹਾਂ ਨੇ ਕਿਹਾ ਕਿ ਬਾਦਲ ਸਿਰਫ ਫਰੇਬ ਦੇ ਮਾਲਕ ਹਨ। ਉਨ੍ਹਾਂ ਨੇ ਕਿਹਾ ਕਿ ਬਾਦਲ ਸਰਕਾਰ ਸਮੇਂ ਮੋਗਾ 'ਚ ਰੇਲ ਦਾ ਹਾਦਸਾ ਹੋਇਆ ਸੀ ਤਾਂ ਕੀ ਬਾਦਲ ਪਰਿਵਾਰ ਪੀੜਤਾਂ ਨੂੰ ਕਰੋੜ-ਕਰੋੜ ਰੁਪਏ ਦਿੱਤੇ ਸਨ। ਓਰਬਿਟ ਬੱਸ ਹੇਠਾਂ ਆਉਣ ਕਰਕੇ ਕਈ ਕੁੜੀਆਂ ਮਾਰੀਆਂ ਗਈਆਂ ਸਨ, ਕੀ ਇਨ੍ਹਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਉਦੋਂ ਪੈਸੇ ਦਿੱਤੇ ਸਨ? ਬਾਦਲ ਪਰਿਵਾਰ ਆਪਣਾ ਪਿਛੋਕੜ ਚੈੱਕ ਕਰ ਲੈਣ।

ਮਜੀਠੀਆ ਵੱਲੋਂ ਲਗਾਏ ਗਏ ਦੋਸ਼ਾਂ 'ਤੇ ਜਬਾਬ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਮੇਰੇ 'ਤੇ ਕੋਈ ਸਿੱਟ ਨਹੀਂ ਬਠਾਈ ਗਈ ਅਤੇ ਨਾ ਹੀ ਮੈਂ ਕੋਈ ਸਿੱਖ ਕੌਮ ਦੀ ਪੀੜ੍ਹੀ ਤਬਾਹ ਕੀਤੀ ਹੈ। ਮਜੀਠੀਆ ਦੀ ਸੁਖਬੀਰ ਦੇ ਸਾਲੇ ਤੋਂ ਇਲਾਵਾ ਕੋਈ ਔਕਾਤ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ 'ਚ ਔਕਾਤ ਤਾਂ ਡਾ. ਰਤਨ ਸਿੰਘ ਅਜਨਾਲਾ ਦੀ ਹੈ, ਜਿਨ੍ਹਾਂ ਨੇ 4 ਵਿਧਾਨ ਸਭਾ ਅਤੇ 2 ਲੋਕ ਸਭਾ ਦੀਆਂ ਚੋਣਾਂ ਜਿੱਤੀਆਂ ਸਨ। ਤੁਹਾਨੂੰ ਦੱਸ ਦੇਈਏ ਕਿ ਮਜੀਠੀਆ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸਿੱਧੂ ਨੇ ਕਿਹਾ ਕਿ ਉਸ ਦੇ ਘਰ ਰੱਬ ਵੱਸਦਾ ਹੈ ਪਰ ਮਜੀਠੀਆ ਨੇ ਦੋਸ਼ ਲਗਾਇਆ ਸੀ ਕਿ ਸਿੱਧੂ ਗੈਂਗਸਟਰਾਂ ਨਾਲ ਰਹਿੰਦਾ ਹੈ।

ਅਕਾਲੀ ਦਲ 'ਚ ਚੱਲੇ ਅਸਤੀਫਿਆਂ ਦੇ ਦੌਰ 'ਤੇ ਬੋਲਦੇ ਹੋਏ ਸਿੱਧੂ ਨੇ ਕਿਹਾ ਕਿ ਅਕਾਲੀ ਦਲ ਹੁਣ ਪੂਰੀ ਤਰ੍ਹਾਂ ਖਾਲੀ ਦਲ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਨੇ ਪਿਆਰ ਦੀ ਬੋਲੀ ਲਗਾਈ ਹੈ, ਪੰਜਾਬ ਦਾ ਸਰਕਾਰੀ ਖਜਾਨਾ ਲੁੱਟਿਆ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਪੂਰੀ ਈਮਾਨਦਾਰੀ ਦੇ ਨਾਲ ਪੈਸਾ ਕਮਾਇਆ ਹੈ ਅਤੇ ਮੈਂ ਪੰਜਾਬ ਦੀ ਇਬਾਦਤ ਕੀਤੀ ਹੈ। ਮੇਰੇ ਕੋਲ ਹਰਾਮ ਦਾ ਪੈਸਾ ਨਹੀਂ ਇਮਾਨ ਦਾ ਪੈਸਾ ਹੈ। ਸੁਖਬੀਰ ਬਾਦਲ ਦੋ ਨੰਬਰ ਦੀ ਕਮਾਈ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਕਦੇ ਵੀ ਪੰਜਾਬ ਨੂੰ ਨਹੀਂ ਛੱਡਾਂਗਾ ਅਤੇ ਇਕੱਲਾ ਹੀ ਪੰਜਾਬ 'ਚ ਰਹਿ ਕੇ ਇਨ੍ਹਾਂ ਦਾ ਪਰਦਾਫਾਸ਼ ਕਰਾਂਗਾ।

ਮੀਟੂ 'ਤੇ ਬੋਲਦੇ ਹੋਏ ਸਿੱਧੂ ਨੇ ਕਿਹਾ ਕਿ ਜਿਸ ਸਮਾਜ 'ਚ ਔਰਤ ਦੀ ਇੱਜ਼ਤ ਨਹੀਂ ਹੁੰਦੀ ਉਹ ਸਮਾਜ ਕਦੇ ਪਨਪ ਨਹੀਂ ਸਕਦਾ। ਔਰਤਾਂ ਦੀ ਇੱਜ਼ਤ ਘਰ ਤੋਂ ਸ਼ੁਰੂ ਹੁੰਦੀ ਹੈ। ਜੋ ਔਰਤ ਦੀ ਇੱਜ਼ਤ ਨਹੀਂ ਕਰ ਸਕਦਾ ਉਹ ਕਦੇ ਵੀ ਸਮਾਜ ਦੀ ਇੱਜ਼ਤ ਨਹੀਂ ਪਾ ਸਕਦਾ। ਮੈਂ ਹਮੇਸ਼ਾ ਆਪਣੇ ਪਰਿਵਾਰ 'ਚ ਧੀ ਅਤੇ ਪਤਨੀ ਨੂੰ ਹਰ ਕਦਮ 'ਚ ਪਹਿਲ ਦਿੱਤੀ ਹੈ।