ਅੰਮ੍ਰਿਤਧਾਰੀ ਸਿੱਖ ਦੀ ਸ੍ਰੀ ਸਾਹਿਬ ਉਤਾਰਨ 'ਤੇ ਭੜਕੇ ਬੈਂਸ, ਗੋਰੇ ਅਫਸਰਾਂ ਕੀਤੀ ਲਾਅ ਭਾਅ

Tags

ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਬੈਂਸ ਨੇ ਦਿੱਲੀ ਵਿੱਚ ਅਮਰੀਕੀ ਅੰਬੈਸੀ ਖ਼ਿਲਾਫ਼ ਮੋਰਚਾ ਖੋਲ੍ਹਿਆ ਹੈ। ਬੈਂਸ ਆਪਣੇ ਪਰਿਵਾਰ ਸਮੇਤ ਅਮਰੀਕਾ ਦੀ ਅੰਬੈਸੀ ਵੀਜ਼ਾ ਲੈਣ ਲਈ ਪਹੁੰਚੀ ਸੀ। ਇਸ ਦੌਰਾਨ ਸਕਿਓਰਿਟੀ ਨੇ ਬੈਂਸ ਦੇ ਅੰਮ੍ਰਿਤਧਾਰੀ ਪੀਏ ਨੂੰ ਕਿਰਪਾਨ ਉਤਾਰਨ ਲਈ ਕਿਹਾ। ਬੈਂਸ ਨੇ ਮੁੱਦਾ ਚੁੱਕਿਆ ਤੇ ਆਪਣਾ ਪਾਸਪੋਰਟ ਲੈ ਕੇ ਅੰਬੈਸੀ ਤੋਂ ਵਾਪਸ ਆ ਗਏ। ਬੈਂਸ ਨੇ ਕਿਹਾ ਕਿ ਜੇਕਰ ਅਮਰੀਕੀ ਅੰਬੈਸੀ ਅੰਮ੍ਰਿਤਧਾਰੀ ਸਿੱਖਾਂ ਨਾਲ ਵਿਤਕਰਾ ਕਰਦੀ ਹੈ ਤਾਂ ਉਹ ਅਮਰੀਕਾ ਨਹੀਂ ਜਾਣਾ ਚਾਹੁੰਦੇ।

ਬੈਂਸ ਨੇ ਵੀ ਕਿਹਾ ਕਿ ਇਹ ਮੁੱਦਾ ਪੰਜਾਬ ਦੇ ਵਿਧਾਨ ਸਭਾ ਸਪੀਕਰ ਸਮੇਤ ਅਮਰੀਕਾ ਦੇ ਸੈਨੇਟਰਾਂ ਕੋਲ ਵੀ ਚੁੱਕਿਆ ਗਿਆ ਹੈ। ਬੈਂਸ ਨੇ ਕਿਹਾ ਕਿ ਉਹ ਹਰ ਸੰਭਵ ਕੋਸ਼ਿਸ਼ ਕਰਨਗੇ ਤਾਂ ਕਿ ਸਿੱਖਾਂ ਨਾਲ ਹੋਣ ਵਾਲੇ ਨਸਲੀ ਵਿਤਕਰੇ ਨੂੰ ਰੋਕਿਆ ਜਾ ਸਕੇ। ਸਿਮਰਜੀਤ ਬੈਂਸ ਨੇ ਫੇਸਬੁਕ ਲਾਈਵ ਹੋ ਕੇ ਅਮਰੀਕਾ ਵਿੱਚ ਰਹਿੰਦੇ ਸਿੱਖਾਂ ਨੂੰ ਅਪੀਲ ਕੀਤੀ ਇਹ ਮਾਮਲਾ ਉਠਾਇਆ ਜਾਵੇ। ਉਨ੍ਹਾਂ ਕਿਹਾ ਕਿ ਕਿਰਪਾਨ ਕੋਈ ਚਾਕੂ ਜਾਂ ਮਾਰੂ ਹਥਿਆਰ ਨਹੀਂ ਸਗੋਂ ਇਹ ਗੁਰੂ ਸਹਿਬਾਨ ਵੱਲੋਂ ਬਖਸ਼ਿਸ਼ ਕਕਾਰ ਹੈ।