ਅੰਮ੍ਰਿਤਸਰ ਰੇਲ ਹਾਦਸੇ 'ਚ ਮਰਨ ਵਾਲਿਆਂ ਦੀ ਪਛਾਣ ਲਈ ਹੈਲਪਲਾਈਨ ਨੰਬਰ ਜਾਰੀ

Tags

ਅੰਮ੍ਰਿਤਸਰ 'ਚ ਦੁਸਹਿਰਾ ਦੇਖ ਰਹੇ ਲੋਕਾਂ ਨਾਲ ਵਾਪਰੇ ਦਰਦਨਾਕ ਟਰੇਨ ਹਾਦਸੇ ਦੌਰਾਨ 70 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ 40 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਹਨ। ਮ੍ਰਿਤਕਾਂ 'ਚੋਂ ਅਜੇ ਤੱਕ 20 ਲਾਸ਼ਾਂ ਦੀ ਪਛਾਣ ਨਹੀਂ ਹੋ ਸਕੀ। ਇਸ ਲਈ ਪ੍ਰਸ਼ਾਸਨ ਨੇ ਹੈਲਪਲਾਈਨ ਨੰਬਰ 0183-2421050 ਜਾਰੀ ਕੀਤਾ ਹੈ, ਜਿਸ ਨਾਲ ਲਾਸ਼ਾਂ ਦੀ ਸ਼ਨਾਖਤ ਹੋ ਸਕੇ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ 01832223171 ਅਤੇ 01832564485 ਨੰਬਰਾਂ 'ਤੇ ਫੋਨ ਕਰਕੇ ਹਾਦਸੇ ਬਾਰੇ ਜਾਣਕਾਰੀ ਲਈ ਜਾ ਸਕਦੀ ਹੈ।

ਮਨਾਵਲਾ ਸਟੇਸ਼ਨ ਦਾ ਫੋਨ ਨੰਬਰ 0183-2440024, 0183-2402927 ਅਤੇ ਫਿਰੋਜ਼ਪੁਰ ਦਾ ਹੈਲਪਲਾਈਨ ਨੰਬਰ 01632-1072 ਹੈ। ਬਿਤੀ ਸ਼ਾਮ ਫਾਟਕ 'ਤੇ ਵਾਪਰੇ ਹਾਦਸੇ ਦੌਰਾਨ ਜਿਨ੍ਹਾਂ ਲੋਕਾਂ ਦੀ ਮੌਤ ਹੋਈ ਹੈ ਉਨ੍ਹਾਂ 'ਚ ਉਹ ਸਖਸ਼ ਵੀ ਸ਼ਾਮਲ ਹੈ ਜਿਸ ਕਾਰਨ ਇਹ ਦੁਸ਼ਿਹਰੇ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਹ ਸਖਸ਼ ਕੋਈ ਹੋਰ ਨਹੀਂ ਸਗੋਂ ਰਾਵਣ ਹੈ। ਦਰਅਸਲ ਜਦ ਰਾਵਣ ਦਾ ਪੁਤਲਾ ਫੁਕਿਆ ਜਾ ਰਿਹਾ ਸੀ ਤਾਂ ਰਾਵਣ ਵਧ ਤੋਂ ਬਾਅਦ ਦੁਸ਼ਿਹਰੇ ਮੌਕੇ ਰਾਵਣ ਦਾ ਰੋਲ ਅਦਾ ਕਰਨ ਵਾਲਾ ਦਲਵੀਰ ਸਿੰਘ ਵੀ ਪਟਰੀਆਂ ਤੋਂ ਲੰਘ ਰਿਹਾ ਸੀ ਜਿਸ ਕਾਰਨ ਉਹ ਵੀ ਰੇਲ ਗੱਡੀ ਦੀ ਝਪੇਟ 'ਚ ਆ ਗਿਆ ਤੇ ਉਸ ਦੀ ਮੌਤ ਹੋ ਗਈ।