ਸਿਮਰਨਜੀਤ ਬੈਂਸ ਨੇ ਮੰਡੀ ਵਿੱਚੋਂ ਹੀ ਲਾ ਲਿਆ ਡੀ.ਸੀ. ਨੂੰ ਫੋਨ, ਜੇ ਸਿੱਧੀ ਉਂਗਲ ਨਾਲ ਘਿਉ ਨਾ ਨਿਕਲਿਆ ਤਾਂ ਉਂਗਲੀ ਟੇਢੀ ਕਰਨੀ ਪੈਣੀ

ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਨਜੀਤ ਸਿੰਘ ਬੈਸ, ਲੋਕਾਂ ਨੂੰ ਇਨਸਾਫ ਦਵਾਉਣ ਦੇ ਲਈ ਸੜਕਾਂ ਤੇ ਉੱਤਰੇ ਹੋਏ ਨੇ। ਉਹਨਾਂ ਵੱਲੋਂ ਪਹਿਲਾਂ ਅਧਿਆਪਕਾਂ ਦੀ ਬਾਂਹ ਫੜ੍ਹਨ ਤੋਂ ਬਾਅਦ ਹੁਣ ਮੰਡੀਆਂ ਵਿੱਚ ਰੁਲ ਰਹੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਸਾਰ ਲਈ ਜਾ ਰਹੀ ਹੈ। ਬੈਂਸ ਵੱਲੋਂ ਲੁਧਿਆਣਾ ਜਿਲ੍ਹੇ ਦੀਆਂ ਵੱਖ ਵੱਖ ਮੰਡੀਆਂ ਦਾ ਦੌਰਾ ਕੀਤਾ ਗਿਆ ਅਤੇ ਉੱਥੇ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ। ਉੱਥੇ ਖੜ੍ਹੇ ਖੜ੍ਹੇ ਹੀ ਬੈਂਸ ਨੇ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਵਾਉਣ ਲਈ ਡੀ.ਸੀ. ਨੂੰ ਫੋਨ ਵੀ ਕਰ ਦਿੱਤਾ।

ਉਹਨਾਂ ਫੋਨ ਤੇ ਡੀ.ਸੀ. ਨੂੰ ਇਹ ਸਮਝਾਇਆ ਕਿ ਜੇ ਸਿੱਧੀ ਉਂਗਲ ਨਾਲ ਘਿਉ ਨਾ ਨਿਕਲਿਆ ਤਾਂ ਉਂਗਲੀ ਟੇਢੀ ਕਰਨੀ ਪੈਣੀ। ਉਹਨਾਂ ਕਿਹਾ ਕਿ ਕਿਸਾਨ ਅਤੇ ਮਜ਼ਦੂਰ ਧਰਨਾ ਲਾਉਣ ਦੀ ਸੋਚ ਰਹੇ ਸਨ ਪਰ ਬੈਂਸ ਨੇ ਉਹਨਾਂ ਨੂੰ ਰੋਕ ਕੇ ਬਿਨਾਂ ਧਰਨੇ ਤੋਂ ਕੋਈ ਹੱਲ ਕੱਢਣ ਦੀ ਕੋਸ਼ਿਸ਼ ਕਰਨ ਲਈ ਕਿਹਾ। ਉਹਨਾਂ ਕਿਹਾ ਕਿ ਬਿੱਲਰਾਂ ਨੇ ਮੰਡੀ ਵਿੱਚ ਆਪਣੇ ਹੀ ਪ੍ਰਾਈ ਵੇਟ ਮੀਟਰ ਲਗਾ ਰੱਖੇ ਹਨ। ਉਹਨਾਂ ਡੀ.ਸੀ. ਨੂੰ ਕਿਹਾ ਕਿ ਜੇ ਕਿਸਾਨਾਂ ਦੀ ਮੁਸੀਬਤ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਉਹਨਾਂ ਨਾਲ ਧਰਨੇ ਤੇ ਬੈਠਣਗੇ।