ਧੂਰੀ ਕੋਲਡ ਸਟੋਰ 'ਚ ਬੰਬ ਧਮਾਕੇ ਦੀ ਲਾਈਵ ਵੀਡੀਓ

Tags

ਧੂਰੀ : ਧੂਰੀ ਦੇ ਇਕ ਕੋਲਡ ਸਟੋਰ 'ਚ ਧਮਾਕਾ ਹੋਣ ਦੀ ਖਬਰ ਹੈ। ਕੋਲਡਰਿੰਕ ਸਟੋਰ 'ਚ ਅਚਾਨਕ ਹੋਏ ਇਸ ਧਮਾਕੇ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਲੋਕ ਜ਼ਖਮੀ ਹੋ ਗਏ। ਸੂਤਰਾਂ ਮੁਤਾਬਕ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਧਮਾਕੇ ਤੋਂ ਬਾਅਦ ਸਟੋਰ ਦੀ ਛੱਤ ਤਕ ਉੱਡ ਗਈ। ਧਮਾਕੇ ਦੀ ਆਵਾਜ਼ ਸੁਣ ਕੇ ਲੋਕ ਘਰਾਂ ਤੋਂ ਬਾਹਰ ਆ ਗਏ ਅਤੇ ਜ਼ਖਮੀਆਂ ਨੂੰ ਮਲਬੇ ਹੇਠੋਂ ਕੱਢਣਾ ਸ਼ੁਰੂ ਕਰ ਦਿੱਤਾ।

ਜ਼ਖਮੀਆਂ ਨੂੰ ਨੇੜਲੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਕੋਲਡਰਿੰਕ ਸਟੋਰ 'ਚ ਹੋਏ ਧਮਾਕੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ ਕੀਤੀ ਜਾ ਰਹੀ ਹੈ।