ਕਰੋੜਾਂ ਦੀਆ ਕੋਠੀਆ ਕਾਰਾਂ ਸਭ ਕੁਝ ਤਬਾਹ ਹੋ ਗਿਆ ਸਾਹੀ ਸ਼ਹਿਰ ਪਟਿਆਲਾ ਵਿੱਚ ਆਉ ਪੰਜਾਬੀ ਵੀਰੋ ਰਲ ਕਿ ਆਪਣੇ ਭਰਾਵਾਂ ਦਾ ਸਾਥ ਦੇ ਏ 🙏

Tags

ਪਟਿਆਲਾ ’ਚ ਵੱਡੀ ਨਦੀ ਦੇ ਨਾਲ ਲੱਗਦੇ (ਨੀਵੇਂ ਪਾਸੇ) ਵਾਲੇ ਇਲਾਕੇ ਪ੍ਰਸ਼ਾਸਨ ਵਲੋਂ ਖ਼ਾਲੀ ਕਰਵਾ ਦਿੱਤੇ ਗਏ ਹਨ। ਕਾਰਜਕਾਰੀ ਇੰਜੀਨੀਅਰ ਡਰੇਨੇਜ, ਪਟਿਆਲਾ ਦੇ ਦੱਸੇ ਅਨੁਸਾਰ ਵੱਡੀ ਨਦੀ ’ਚ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਜਾ ਸਕਦਾ ਹੈ। ਮਾਨਤਾ ਹੈ ਕਿ ਪਟਿਆਲਾ ਦੇ ਸ਼ਾਹੀ ਪਰਿਵਾਰ ’ਚੋਂ ਕਿਸੇ ਮੈਂਬਰ ਨੂੰ ਬੁੱਢਾ ਨਾਲੇ ’ਚ ਨੱਥ ਚੂੜਾ ਚੜ੍ਹਾਉਣਾ ਹੁੰਦਾ ਹੈ। ਅਜਿਹਾ ਕਰਨ ਤੋਂ ਬਾਅਦ ਹੀ ਨਦੀ ’ਚ ਪਾਣੀ ਦਾ ਪੱਧਰ ਨੀਵਾਂ ਹੁੰਦਾ ਹੈ। ਇਸਦੇ ਚੱਲਦਿਆਂ ਹੀ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਅਤੇ

ਉਨ੍ਹਾਂ ਦੀ ਧੀ ਜੈਇੰਦਰ ਕੌਰ (Jai Inder Kaur) ਨੇ ਘੱਗਰ ਦਰਿਆ ’ਚ ਨੱਥ ਚੂੜਾ ਚੜ੍ਹਾਉਣ ਦੀ ਪਰੰਪਰਾ ਨਿਭਾਈ। ਇਸ ਮੌਕੇ ਪਰਨੀਤ ਕੌਰ ਨੇ ਦੱਸਿਆ ਕਿ ਪਟਿਆਲਾ ਦੇ ਲੋਕਾਂ ਦੀ ਸੁੱਖ ਸ਼ਾਂਤੀ ਅਤੇ ਖੁਸ਼ਹਾਲੀ ਨੂੰ ਮੁੱਖ ਰੱਖਦਿਆਂ ਉਨ੍ਹਾਂ ਵਲੋਂ ਇਹ ਨੱਥ ਚੂੜਾ ਭੇਂਟ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਕੋਈ ਸਿਆਸੀ ਪੈਂਤੜਾ ਨਹੀਂ ਬਲਕਿ ਉਨ੍ਹਾਂ ਦੁਆਰਾ ਪੁਰਾਣੀ ਰਸਮ ਨੂੰ ਪੂਰਾ ਕੀਤਾ ਗਿਆ ਹੈ।