ਮੁੱਖ ਮੰਤਰੀ ਭਗਵੰਤ ਮਾਨ ਦੇ ਦੂਜੇ ਵਿਆਹ ਦੀ ਪਹਿਲੀ ਵਰੇਗੰਢ | ਤੁਹਾਨੂੰ ਇਹ ਜੋੜੀ ਕਿਵੇਂ ਲੱਗੀ?

Tags

ਪੰਜਾਬ ਦੇ ਮੁੱਖਮੰਤਰੀ ਭਗਵੰਤ ਮਾਨ ਤੇ ਡਾ.ਗੁਰਪ੍ਰੀਤ ਕੌਰ ਦੀ ਅੱਜ 7 ਜੁਲਾਈ ਨੂੰ ਪਹਿਲੀ ਵਿਆਹ ਦੀ ਵਰੇਗੰਢ ( ਮੈਰਿਜ ਐਨਵਰਸਰੀ ) ਹੈ। ਜੀ ਹਾਂ! ਅੱਜ ਦੇ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਡਾ.ਗੁਰਪ੍ਰੀਤ ਕੌਰ ਨਾਲ ਚਾਰ ਲਾਵਾਂ ਲੈ ਕੇ ਵਿਆਹ ਰਚਾਇਆ ਸੀ। " ਖਬਰ ਵਾਲੇ ਡਾਟ ਕਾਮ" ਨੂੰ ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਮੈਰਿਜ ਐਨਵਰਸਰੀ ਤੇ ਰਾਤ ਨੂੰ ਗ੍ਰੈਂਡ ਪਾਰਟੀ ਰੱਖੀ ਹੈ। ਇਸ ਪਾਰਟੀ ਲਈ ਮੁੱਖ ਮੰਤਰੀ ਦੀ ਰਿਹਾਇਸ਼ ਦੇ ਸਾਹਮਣੇ ਚੰਡੀਗੜ੍ਹ ਕਲੱਬ ਨੂੰ ਬੁੱਕ ਕੀਤਾ ਗਿਆ ਹੈ। ਇਸ ਪਾਰਟੀ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ, ਮੰਤਰੀਆਂ, ਮੈਂਬਰ ਪਾਰਲੀਮੈਂਟਾਂ ਤੋਂ ਇਲਾਵਾ ਪਾਰਟੀ ਦੀ ਵੱਡੀ ਲੀਡਰਸ਼ਿਪ ਨੂੰ ਬੁਲਾਇਆ ਗਿਆ ਹੈ।

ਇਸ ਪਾਰਟੀ ਵਿੱਚ ਦਿੱਲੀ ਦੇ ਆਗੂ ਸੰਜੇ ਸਿੰਘ, ਰਾਘਵ ਚੱਢਾ ਤੇ ਮੁੱਖ ਮੰਤਰੀ ਦੇ ਪੁਰਾਣੇ ਸਾਥੀ ਕੁਝ ਸੈਲੀਬ੍ਰਿਟੀ ਵੀ ਪਹੁੰਚਣਗੇ ਤੇ ਇਸ ਸਮੇ ਗੀਤ ਸੰਗੀਤ ਪ੍ਰੋਗਰਾਮ ਵੀ ਰੱਖਿਆ ਗਿਆ ਹੈ। ਇਥੇ ਇਹ ਦੱਸਣਾ ਜਰੂਰੀ ਹੋਵੇਗਾ ਕਿ ਭਗਵੰਤ ਮਾਨ ਵੱਲੋਂ ਡਾ. ਗੁਰਪ੍ਰੀਤ ਕੌਰ ਨਾਲ ਵਿਆਹ ਕਰਵਾਉਣ ਤੋਂ ਬਾਅਦ ਵਿਆਹ ਤੇ ਪੂਰਾ ਸਾਲ ਵਿਰੋਧੀ ਧਿਰਾਂ ਦੇ ਆਗੂ ਸ਼ੋਸ਼ਲ ਮੀਡੀਆ ਤੇ ਤੰਜ ਕੱਸਦੇ ਰਹੇ ਤੇ ਮੁੱਖ ਮੰਤਰੀ ਵੱਲੋਂ ਕੋਈ ਵੀ ਪਰਵਾਹ ਨਹੀਂ ਕੀਤੀ ਗਈ, ਸਗੋਂ ਉਸ ਨੇ ਆਪਣੇ ਕੰਮ ਕਰਨ ਦੀ ਸਪੀਡ ਵਧਾ ਦਿੱਤੀ। ਇਥੋਂ ਤੱਕ ਕਿ ਪਹਿਲੇ ਸਾਲ ਚ ਇਸ ਸੁਭਾਗੀ ਜੋੜੀ ਨੇ ਪੰਜਾਬੀਆਂ ਨੂੰ ਆਪਣੇ ਵਿਰਸੇ ਨਾਲ ਜੁੜਕੇ ਲੋਕਾਂ ਨੂੰ ਸਾਦਗੀ ਢੰਗ ਨਾਲ ਰਹਿਣ ਦੀ ਸੇਧ ਦਿੱਤੀ।