ਬਿਨਾਂ ਸੁਰੱਖਿਆ ਘੁੰਮ ਰਹੇ ਨੀਟੂ ਸ਼ਟਰਾਂਵਾਲਾ ਦਾ ਚੜਿਆ ਕੁਟਾਪਾ

Tags

ਚੋਣਾਂ ਦੌਰਾਨ ਲੋਕਾਂ ਨੂੰ ਆਪਣੇ ਵੱਲ ਖਿੱਚਣ ਲਈ ਉਮੀਦਵਾਰ ਕੀ-ਕੀ ਨਹੀਂ ਕਰਦੇ ? ਲੋਕ ਸਭਾ ਚੋਣਾਂ ਵਿੱਚ ਆਜ਼ਾਦ ਉਮੀਦਵਾਰ ਨੀਟੂ ਸ਼ਟਰਾਂਵਾਲੇ ਨੇ ਵੀ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਅਜਿਹਾ ਹੀ ਫੰਡਾ ਅਪਣਾਇਆ ਹੈ। ਜਲੰਧਰ ਸ਼ਹਿਰ ‘ਚ ਜਿੱਥੇ ਹਰ ਰੋਜ਼ ਕੋਈ ਨਾ ਕੋਈ ਸਿਆਸੀ ਪਾਰਟੀ ਸ਼ੋਅ ਕਰ ਰਹੀ ਹੈ, ਉੱਥੇ ਹੀ ਸ਼ਟਰਾਂਵਾਲਾ ਸ਼ਕਤੀਮਾਨ ਦੇ ਰੂਪ ‘ਚ ਸ਼ਹਿਰ ‘ਚ ਚੋਣ ਪ੍ਰਚਾਰ ਕਰ ਰਿਹਾ ਹੈ।

ਨੀਟੂ ਸ਼ਟਰਾਂਵਾਲਾ ਨੇ ਸ਼ਕਤੀਮਾਨ ਦਾ ਰੂਪ ਧਾਰਿਆ ਹੋਇਆ ਹੈ ਅਤੇ ਆਪਣੇ ਪੁਰਾਣੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਪਣੇ ਲਈ ਚੋਣ ਪ੍ਰਚਾਰ ਕਰ ਰਿਹਾ ਹੈ। ਬਾਈਕ ਦੇ ਟੈਂਕ ‘ਤੇ ਇਕ ਐਂਪਲੀਫਾਇਰ ਅਤੇ ਮਾਈਕ ਲਗਾਇਆ ਹੋਇਆ ਹੈ। ਚੋਣ ਕਮਿਸ਼ਨ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਲਈ ਨੀਟੂ ਸ਼ਟਰਾਂਵਾਲਾ ਨੂੰ ਚੋਣ ਨਿਸ਼ਾਨ ਆਟੋ ਰਿਕਸ਼ਾ ਦਿੱਤਾ ਹੈ। ਉਸ ਨੇ ਇਹ ਨਿਸ਼ਾਨੀ ਬਾਈਕ ‘ਤੇ ਵੀ ਲਗਾ ਦਿੱਤੀ ਹੈ।