ਚੰਨੀ ਨਾਲ ਅੱਜ ਵਾਲੇ ਦਿਨ ਦਾ ਕੀਤਾ ਵਾਅਦਾ ਨਿਭਾਈਆਂ।।2 ਕਰੋੜ ਦੀ ਸੱਚਾਈ ਅਤੇ ਮੀਡੀਆ ਸਾਹਮਣੇ ਲਿਆਂਦਾ ਮੁੰਡਾ।।

Tags

ਪੰਜਾਬ 'ਚ ਬੀਤੇ ਕੁਝ ਦਿਨਾਂ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਤਕਾਲੀ CM ਚਰਨਜੀਤ ਸਿੰਘ ਚੰਨੀ ਵਿਚਕਾਰ ਲੰਬੇ ਸਮੇਂ ਤੋਂ ਕਥਿਤ ਰਿਸ਼ਵਤ ਕਾਂਡ ਨੂੰ ਲੈ ਕੇ ਸ਼ਬਦਾਵਲੀ ਜੰਗ ਚਾਲ ਰਹੀ ਸੀ। ਇਸ ਨੂੰ ਲੈ CM ਭਗਵੰਤ ਮਾਨ ਵੱਲੋਂ ਚਿਤਾਵਨੀ ਦਿੱਤੀ ਗਈ ਸੀ ਕਿ ਉਹ 31 ਮਈ ਨੂੰ ਪ੍ਰੈਸ ਕਾਨਫਰੰਸ ਰਾਹੀਂ ਸਾਬਕਾ CM ਚੰਨੀ ਨੂੰ ਬੇਨਕਾਬ ਕਰਨਗੇ। ਇਸੇ ਸੰਬੰਧ ਵਿੱਚ ਅੱਜ ਯਾਨੀ ਬੁੱਧਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਕਥਿਤ ਰਿਸ਼ਵਤ ਕਾਂਡ ਦੇ ਮੁੱਖ ਕਿਰਦਾਰ ਜਸਇੰਦਰ ਸਿੰਘ ਵੀ ਉਨ੍ਹਾਂ ਨਾਲ ਮੌਜੂਦ ਸਨ। ਦੱਸ ਦਈਏ ਕਿ ਜੱਸਇੰਦਰ ਸਿੰਘ ਬੈਦਵਾਣ ਪੰਜਾਬ ਕਿੰਗਜ਼ ਦੇ ਖਿਡਾਰੀ ਹਨ।

ਹਾਲਾਂਕਿ ਜੱਸਇੰਦਰ ਸਿੰਘ ਬੈਦਵਾਣ ਨੇ ਪੰਜਾਬ ਕਿੰਗਜ਼ ਵੱਲੋਂ ਹੁਣ ਤੱਕ ਡੇਬਯੁ ਨਹੀਂ ਕੀਤਾ ਹੈ ਪਾਰ CM ਭਗਵੰਤ ਮਾਨ ਨੇ ਭਰੋਸਾ ਦਿਲਾਇਆ ਕਿ ਉਹ ਮਹਿਨਤ ਸਦਕਾ ਜਲਦ ਹੀ ਖੇਡਣਗੇ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਉਹ ਜਸਇੰਦਰ ਸਿੰਘ ਨੂੰ ਹਾਲ ਹੀ ਵਿੱਚ ਧਰਮਸ਼ਾਲਾ ਵਿਖੇ ਮਿਲੇ ਸਨ ਜਿੱਥੇ ਪੰਜਾਬ ਕਿੰਗਜ਼ ਦਾ ਮੈਚ ਚੱਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਜਸਇੰਦਰ ਸਿੰਘ ਨੇ ਕਈ ਵੱਸ ਪੰਜਾਬ ਦੀ ਨੁਮਾਇਦਗੀ ਕੀਤੀ ਹੈ।