CM ਭਗਵੰਤ ਸਿਆਂ ਮੈਨੂੰ ਇਨਸਾਫ ਦੇ..

Tags

ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅਤੇ ਪ੍ਰਮੋਟਰ ਸੰਦੀਪ ਸਿੰਘ ਉਰਫ਼ ਨੰਗਲ ਅੰਬੀਆਂ ਦੇ ਸ਼ਰੇਆਮ ਹੋਏ ਕਤਲ ਦੇ ਮਾਮਲੇ ’ਚ ਮੁਲਜ਼ਮ ਬਣਾਏ ਗਏ ਲੋਕਾਂ ਨੂੰ ਅਜੇ ਤੱਕ ਪੁਲਸ ਗ੍ਰਿਫ਼ਤਾਰ ਨਹੀਂ ਕਰ ਸਕੀ ਹੈ ਅਤੇ ਕੇਸ ਦੇ ਅਹਿਮ ਗਵਾਹਾਂ ਦੀ ਸੁਰੱਖਿਆ ਵੀ ਰਾਮ ਭਰੋਸੇ ਹੀ ਹੈ। ਇਹ ਗੱਲ ਸੰਦੀਪ ਅੰਬੀਆਂ ਦੀ ਵਿਧਵਾ ਰੁਪਿੰਦਰ ਕੌਰ ਸੰਧੂ ਨੇ ਕਹੀ। ਉਹ ਚੰਡੀਗੜ੍ਹ ਵਿਚ ਪ੍ਰੈੱਸ ਕਲੱਬ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ। ਰੁਪਿੰਦਰ ਕੌਰ ਨੇ ਕਿਹਾ ਕਿ ਕਤਲ ਦੇ ਸਾਜ਼ਿਸ਼ਕਾਰ ਸ਼ਰੇਆਮ ਘੁੰਮ ਰਹੇ ਹਨ ਪਰ ਪੁਲਸ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ।

ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਪੁਲਸ ਪ੍ਰਮੁੱਖ ਨੂੰ ਈਮੇਲ ਰਾਹੀਂ ਕਈ ਵਾਰ ਗੁਹਾਰ ਲਗਾ ਚੁੱਕੇ ਹਨ, ਇਥੋਂ ਤੱਕ ਕਿ ਮੁਲਜ਼ਮਾਂ ਦੇ ਟਿਕਾਣੇ ਵੀ ਦੱਸੇ ਤੇ ਲੋਕੇਸ਼ਨ ਵੀ, ਇਸ ਦੇ ਬਾਵਜੂਦ ਗ੍ਰਿਫ਼ਤਾਰੀ ਨਹੀਂ ਹੋਈ। ਰੁਪਿੰਦਰ ਕੌਰ ਨੇ ਸੰਦੀਪ ਦੇ ਕਤਲ ਦੇ ਗਵਾਹਾਂ ਦੀ ਜਾਨ ਨੂੰ ਵੀ ਖਤਰਾ ਜ਼ਾਹਿਰ ਕੀਤਾ ਹੈ ਅਤੇ ਪੁਲਸ ਪ੍ਰਮੁੱਖ ਤੋਂ ਮੰਗ ਕੀਤੀ ਕਿ ਉਨ੍ਹਾਂ ਸਾਰੇ ਗਵਾਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇ, ਜਿਨ੍ਹਾਂ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ।