ਲਓ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੀ ਖੁਸ਼ਖਬਰੀ ! ਹੁਣੇ ਕਰਤਾ ਅਜਿਹਾ ਵੱਡਾ ਐਲਾਨ ਜਿਸਦੀ ਲੋਕਾਂ ਨੂੰ ਸੀ ਆਸ

Tags

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਹੈ ਕਿ ਇਨਸਾਨ ਦਾ ਇਨਸਾਨਾਂ ਦੇ ਨਾਲ ਵਰਤਾਰਾ ਬਹੁਤ ਬੁਰਾ ਹੋ ਚੁੱਕਿਆ ਹੈ। ਇਸ ਲਈ ਡਿਜੀਟਲ ਜ਼ਮਾਨੇ ਦੇ ਨਾਲ ਪੁਲਿਸ ਨੂੰ ਵੀ ਡਿਜੀਟਲ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੀ ਡਿਜੀਟਲ ਸ਼ਿਕਾਇਤ ਦਰਜ ਕਰਵਾਉਣ ਦੀ ਸਹੂਲਤ ਦੀ ਸ਼ਲਾਘਾ ਕਰਦੇ ਹਾਂ। ਉਨ੍ਹਾਂ ਕਿਹਾ ਕਿ ਅੱਜ ਜੋ ਐਪ ਲਾਂਚ ਕੀਤੀਆਂ ਗਈਆਂ ਹਨ, ਇਸ ਨਾਲ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ 'ਚ ਪੁਲਿਸ ਨੂੰ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਸ਼ਿਕਾਇਤ ਮਿਲਣ ਉਪਰੰਤ ਉਸ 'ਤੇ ਤੁਰੰਤ ਕਾਰਵਾਈ ਕਰਨਾ ਸਾਡੀ ਜ਼ਿੰਮੇਵਾਰੀ ਹੈ।

ਉਨ੍ਹਾਂ ਕਿਹਾ ਕਿ ਅੱਜ ਗੁਮਸ਼ੁਦਾ ਵਿਅਕਤੀਆਂ ਨੂੰ ਲੱਭਣ 'ਚ ਮਦਦ ਕਰਨ ਵਾਲੀ ਐਪ ਲਾਂਚ ਕੀਤੀ ਗਈ ਹੈ। ਸੰਸਦ ਮੈਂਬਰ ਰਹਿੰਦੇ ਮੈਂ ਆਪਣੇ ਲੋਕ ਸਭਾ ਹਲਕੇ ਨੂੰ CCTV ਕੈਮਰਿਆਂ ਨਾਲ ਲੈਸ ਕਰ ਦਿੱਤਾ ਸੀ। ਇਸ ਤਰ੍ਹਾਂ ਪੁਲਿਸ ਦੇ ਡਿਜੀਟਲ ਹੋਣ ਦੇ ਨਾਲ ਉਨ੍ਹਾਂ ਦਾ ਕੰਮ ਘਟ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ 10 ਮਹਿਲਾ ਥਾਣਿਆਂ ਦੀ ਗਿਣਤੀ ਨੂੰ ਹੋਰ ਵਧਾਵਾਂਗੇ। ਪੰਜਾਬ ਦੇ ਇਤਿਹਾਸ ’ਚ ਪਹਿਲੀ ਵਾਰ ਹੋਇਆ ਕਿ 5 ਜ਼ਿਲ੍ਹਿਆਂ ਦੀਆਂ ਐਸਐਸਪੀ ਮਹਿਲਾਵਾਂ ਹਨ। ਸਾਡੀ ਇੱਛਾ ਹੈ ਕਿ ਸਾਡੀਆਂ ਧੀਆਂ ਉੱਚੀਆਂ ਉਡਾਰੀਆਂ ਮਾਰਨ ਤੇ ਵੱਡੇ ਅਹੁਦਿਆਂ ਤੱਕ ਪਹੁੰਚਣ।