ਨਵਜੋਤ ਸਿੱਧੂ ਨੇ ਭਗਵੰਤ ਮਾਨ ਕਰਤਾ ਖੁਸ਼! ਕਹਿ ਗਿਆ ਅਜਿਹੀ ਗੱਲ, ਲੱਗਦਾ ਹੋਣਗੇ ਇਕੱਠੇ

Tags

ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਅੱਜ ਅੰਮ੍ਰਿਤਸਰ ਵਿਚ ਪ੍ਰੈੱਸ ਕਾਨਫਰੰਸ ਕੀਤੀ ਗਈ। ਪੰਜਾਬ ’ਚ ਹੋ ਰਹੀਆਂ ਚੋਣਾਂ ਦੀ ਬਦਲੀ ਤਾਰੀਖ਼ ਨੂੰ ਲੈ ਕੇ ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਲੋਕ ਪੰਜਾਬ ਦੀ ਆਤਮਾ ਹਨ। ਲੋਕਾਂ ਦੇ ਕਹਿਣ ’ਤੇ ਪੰਜਾਬ ’ਚ ਹੋਣ ਵਾਲੀਆਂ ਚੋਣਾਂ ਦੀ ਤਾਰੀਖ਼ ਬਦਲ ਦਿੱਤੀ ਗਈ ਹੈ। ਨਵਜੋਤ ਨੇ ਕਿਹਾ ਕਿ ਕਾਂਗਰਸ ਪਾਰਟੀ ਇਸ ਵਾਰ ਏਜੰਡੇ ’ਤੇ ਚੋਣਾਂ ਲੜਨ ਜਾ ਰਹੀ ਹੈ। ਅਸੀਂ ਕੇਜਰੀਵਾਲ ਦੀ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਲੌਲੀਪੌਪ ਨਹੀਂ ਦੇਵਾਂਗੇ। ਨਵਜੋਤ ਸਿੱਧੂ ਨੇ 'ਪੰਜਾਬ ਮਾਡਲ' ਦੇ ਤਹਿਤ ਪੰਜਾਬ ਦੇ ਲੋਕਾਂ ਨੂੰ ਕਈ ਸਹੂਲਤਾਵਾਂ ਦੇਣ ਦਾ ਐਲਾਨ ਕੀਤਾ। ਨਵਜੋਤ ਨੇ ਕਿਹਾ ਕਿ ਨੌਕਰੀ ਕਰਨ ਵਾਲੀਆਂ ਜਨਾਨੀਆਂ ਨੂੰ ਨਹੀਂ ਸਗੋਂ

ਜ਼ਰੂਰਤਮੰਦ ਮਹਿਲਾਵਾਂ ਨੂੰ 2 ਹਜ਼ਾਰ ਰੁਪਏ ਹਰੇਕ ਮਹੀਨੇ ਦਿੱਤੇ ਜਾਣਗੇ ਅਤੇ ਘਰ ਵਰਤੋਂ ਲਈ 8 ਸਲੰਡਰ ਵੀ ਦਿੱਤੇ ਜਾਣਗੇ। ਨਵਜੋਤ ਨੇ ਕਿਹਾ ਕਿ ਪੜ੍ਹਾਈ ਨੂੰ ਲੈ ਕੇ ਵੀ ਕੁੜੀਆਂ ਨੂੰ ਵਿਸ਼ੇਸ਼ ਸਹੂਲਤ ਦਿੱਤੀ ਜਾਵੇਗੀ। ਇਸ ਦੌਰਾਨ 5ਵੀਂ ਪਾਸ ਕਰ ਚੁੱਕੀ ਕੁੜੀ ਨੂੰ 5 ਹਜ਼ਾਰ ਰੁਪਏ, 8ਵੀਂ ਪਾਸ ਕਰ ਚੁੱਕੀ ਕੁੜੀ ਨੂੰ 10 ਹਜ਼ਾਰ ਰੁਪਏ, 10ਵੀਂ ਪਾਸ ਕਰ ਚੁੱਕੀ ਕੁੜੀ ਨੂੰ 15 ਹਜ਼ਾਰ ਰੁਪਏ ਦੇ ਨਾਲ ਟੈਬਲੇਟ ਦਿੱਤਾ ਜਾਵੇਗਾ। ਇਸ ਤੋਂ ਇਹ ਪਤਾ ਲੱਗਦਾ ਹੈ ਕਿ ਪੰਜਾਬ ਦੇ ਲੋਕਾਂ ਅੰਦਰ ਧਾਰਮਿਕ ਭਾਵਨਾਵਾਂ ਭਰੀਆਂ ਹੋਈਆਂ ਹਨ। ਨਵਜੋਤ ਸਿੱਧੂ ਨੇ ‘ਆਪ’ ਵਲੋਂ ਚੋਣਾਂ ਲਈ ਐਲਾਨੇ ਗਏ ਉਮੀਦਵਾਰਾਂ ’ਤੇ ਨਿਸ਼ਾਨਾ ਸਾਧਿਆ ਗਿਆ। ਨਵਜੋਤ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੋਲ ਸਾਰੀ ਕਾਂਗਰਸ ਦੀ ਜੂਠ ਹੈ।