ਵਾਪਸ ਜਾਣ ਤੋਂ ਬਾਅਦ ਮੋਦੀ ਦਾ ਆਇਆ ਵੱਡਾ ਬਿਆਨ! ਚੰਨੀ ਸਰਕਾਰ ਨੂੰ ਵੱਡਾ ਝਟਕਾ!

Tags

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ ਦੌਰੇ 'ਤੇ ਆਏ ਸਨ। ਉਨ੍ਹਾਂ ਫਿਰੋਜ਼ਪੁਰ 'ਚ ਇਕ ਰੈਲੀ ਨੂੰ ਸੰਬੋਧਨ ਕਰਨਾ ਸੀ ਪਰ ਸੁਰੱਖਿਆ ਕਾਰਨਾਂ ਕਰਕੇ ਉਨ੍ਹਾਂ ਦਿੱਲੀ ਵਾਪਸ ਪਰਤਣਾ ਪਿਆ। ਪ੍ਰਧਾਨ ਮੰਤਰ ਨਰਿੰਦਰ ਮੋਦੀ ਦੀ ਸੁਰੱਖਿਆ ਨੂੰ ਲੈ ਕੇ ਗ੍ਰਹਿ ਮੰਤਰਾਲਾ ਨੇ ਸੂਬਾ ਸਰਕਾਰ ਨੂੰ ਤਲਬ ਕਰ ਰਿਪੋਰਟ ਮੰਗੀ ਹੈ। ਇਸ ਦਰਮਿਆਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕਰ ਕਿਹਾ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ 'ਚ ਅਜਿਹੀ ਲਾਪਰਵਾਹੀ ਅਸਵੀਕਾਰਯੋਗ ਹੈ। ਇਸ ’ਚ ਕਰੀਬ 2 ਘੰਟੇ ਲੱਗਣੇ ਸਨ। ਇਸ ਬਾਬਤ ਪੰਜਾਬ ਪੁਲਸ ਦੇ ਡੀ. ਜੀ. ਪੀ. ਵਲੋਂ ਜ਼ਰੂਰੀ ਸੁਰੱਖਿਆ ਪ੍ਰਬੰਧਾਂ ਦੀ ਪੁਸ਼ਟੀ ਹੋਣ ਮਗਰੋਂ ਸੜਕ ਮਾਰਗ ਰਾਹੀਂ ਪ੍ਰਧਾਨ ਮੰਤਰੀ ਦਾ ਕਾਫ਼ਿਲਾ ਅੱਗੇ ਵਧਿਆ।

ਗ੍ਰਹਿ ਮੰਤਰਾਲਾ ਨੇ ਅੱਗੇ ਕਿਹਾ ਕਿ ਜਦੋਂ ਕਾਫਿਲਾ ਸ਼ਹੀਦ ਸਮਾਰਕ ਤੋਂ 30 ਕਿਲੋਮੀਟਰ ਦੂਰ ਸੀ, ਤਾਂ ਰਾਹ ਵਿਚ ਇਕ ਫਲਾਈਓਵਰ ਆਉਂਦਾ ਹੈ। ਉਸ ਰਾਹ ਨੂੰ ਪ੍ਰਦਰਸ਼ਨਕਾਰੀਆਂ ਨੇ ਰੋਕਿਆ ਹੋਇਆ ਸੀ। ਉਸ ਫਲਾਈਓਵਰ ’ਤੇ ਪ੍ਰਧਾਨ ਮੰਤਰੀ ਮੋਦੀ ਦਾ ਕਾਫਿਲਾ 15-20 ਮਿੰਟ ਤੱਕ ਫਸਿਆ ਰਿਹਾ। ਗ੍ਰਹਿ ਮੰਤਰਾਲਾ ਨੇ ਇਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿਚ ਵੱਡੀ ਅਣਗਹਿਲੀ ਮੰਨਿਆ ਹੈ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰਾਲਾ ਨੇ ਇਸ ਬਾਬਤ ਵਿਸਥਾਰਪੂਰਵਰਕ ਰਿਪੋਰਟ ਮੰਗੀ ਹੈ। ਪੰਜਾਬ 'ਚ ਅੱਜ ਦੀ ਕਾਂਗਰਸ ਪਾਰਟੀ ਕਿਵੇਂ ਸੋਚਦੀ ਹੈ ਤੇ ਕੰਮ ਕਰਦੀ ਹੈ ਇਹ ਇਸ ਦਾ ਟ੍ਰੇਲਰ ਹੈ। ਕਾਂਗਰਸ ਦੇ ਸੀਨੀਅਰ ਨੇਤਾਵਾਂ ਨੇ ਆਪਣੇ ਕੀਤੇ ਲਈ ਭਾਰਤ ਦੇ ਲੋਕਾਂ ਤੋਂ ਮੁਆਫ਼ੀ ਮੰਗੀ ਹੈ।

ਜ਼ਿਕਰਯੋਗ ਹੈ ਕਿ ਗ੍ਰਹਿ ਮੰਤਰਾਲਾ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਸਵੇਰੇ ਬਠਿੰਡਾ ਪਹੁੰਚੇ ਸਨ। ਫਿਰ ਉੱਥੋਂ ਉਨ੍ਹਾਂ ਨੇ ਹੈਲੀਕਾਪਟਰ ਤੋਂ ਹੁਸੈਨੀਵਾਲਾ ’ਚ ਰਾਸ਼ਟਰੀ ਸ਼ਹੀਦ ਸਮਾਰਕ ਜਾਣਾ ਸੀ। ਮੀਂਹ ਅਤੇ ਖਰਾਬ ਵਿਜੀਬਿਲਟੀ ਦੇ ਚੱਲਦੇ ਪ੍ਰਧਾਨ ਮੰਤਰੀ ਨੇ ਕਰੀਬ 20 ਮਿੰਟ ਤੱਕ ਮੌਸਮ ਸਾਫ ਹੋਣ ਦੀ ਉਡੀਕ ਕੀਤੀ। ਫਿਰ ਆਸਮਾਨ ਸਾਫ ਨਾ ਹੁੰਦਾ ਵੇਖ ਕੇ ਸੜਕ ਮਾਰਗ ਰਾਹੀ ਜਾਣ ਦਾ ਫ਼ੈਸਲਾ ਕੀਤਾ।