ਕੇਂਦਰ ਦੇ ਫੇਰ ਉਲਟ ਹੋਏ ਕਿਸਾਨ, ਟੋਲ ਪਲਾਜਾ ਪੱਟਣ ਦਾ ਕਰਤਾ ਐਲਾਨ

Tags

ਕਿਸਾਨ ਇੱਕ ਵਾਰ ਫਿਰ ਔਖੇ ਹੋ ਗਏ ਹਨ। ਉਨ੍ਹਾਂ ਨੇ ਟੋਲ ਪਲਾਜਿਆਂ ਤੋਂ ਧਰਨਾ ਨਾ ਚੁੱਕਣ ਦਾ ਐਲਾਨ ਕਰ ਦਿੱਤਾ ਹੈ। ਕਿਸਾਨਾਂ ਨੇ ਟੋਲ ਦੇ 40 ਫੀਸਦੀ ਤਕ ਰੇਟ ਵਧਾਏ ਜਾਣ ਦੇ ਖਦਸ਼ੇ ਦੇ ਚੱਲਦਿਆਂ ਇਹ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਹੈ ਕਿ ਜਿੰਨਾਂ ਚਿਰ ਪਹਿਲਾਂ ਵਾਲੇ ਪਰਚੀ ਦੇ ਰੇਟ ਲਾਗੂ ਨਹੀਂ ਹੁੰਦੇ, ਟੋਲ ਪਲਾਜੇ ਖਾਲੀ ਨਹੀਂ ਕੀਤੇ ਜਾਣਗੇ। ਕਿਸਾਨ ਆਗੂ ਨਿਰਵੈਲ ਸਿੰਘ ਡਾਲੇਕੇ ਨੇ ਕਿਹਾ ਕਿ ਕੰਪਨੀ/ਸਰਕਾਰ ਸਾਨੂੰ ਭਰੋਸਾ ਦੇਵੇ ਕਿ ਰੇਟ ਨਹੀਂ ਵਧਾਏ ਜਾਣਗੇ ਤਾਂ ਅਸੀਂ ਵਿਚਾਰ ਕਰਾਂਗੇ। ਫਿਲਹਾਲ ਅੱਜ ਟੋਲ ਪਲਾਜੇ ਖਾਲੀ ਨਹੀਂ ਹੋਣਗੇ ਤੇ ਧਰਨੇ ਜਾਰੀ ਰਹਿਣਗੇ। ਜੰਡਿਆਲਾ ਗੁਰੂ 'ਚ ਕਿਸਾਨ ਜਥੇਬੰਦੀਆਂ ਦੀ ਮੀਟਿੰਗ 'ਚ ਫੈਸਲਾ ਲਿਆ ਗਿਆ ਹੈ।

ਕਿਸਾਨ ਲੀਡਰ ਹਰਜਿੰਦਰ ਸਿੰਘ ਟਾਂਡਾ ਨੇ ਦੱਸਿਆ ਕਿ ਭਾਵੇਂਕਿ ਕੰਪਨੀ ਨੇ ਰੇਟ ਸੂਚੀ ਨਹੀਂ ਲਾਈ ਪਰ ਸਾਡੇ ਕੋਲ ਪੱਕੀ ਜਾਣਕਾਰੀ ਹੈ ਕਿ ਕੰਪਨੀ ਨੇ 40 ਫੀਸਦੀ ਤਕ ਰੇਟ ਵਧਾ ਦਿੱਤੇ ਹਨ ਜੋ ਬਿਲਕੁੱਲ ਬਰਦਾਸ਼ਤ ਨਹੀਂ ਹੋਣਗੇ। ਟਾਂਡਾ ਨੇ ਕਿਹਾ ਕਿ ਜੇਕਰ ਅੱਜ ਕੰਪਨੀ ਵੱਧ ਰੇਟ ਲਾਗੂ ਕਰਦੀ ਹੈ ਤਾਂ ਲੋਕਾਂ 'ਤੇ ਬੋਝ ਪਵੇਗਾ ਤੇ ਲੋਕਾਂ ਦੀਆਂ ਨਜਰਾਂ 'ਚ ਅਸੀਂ ਦੋਸ਼ੀ ਹੋਵਾਂਗੇ ਜੋ ਬਿਲਕੁੱਲ ਬਰਦਾਸ਼ਤ ਨਹੀਂ ਹੋਵੇਗਾ। ਲਾਡੋਵਾਲ ਟੌਲ ਪਲਾਜ਼ਾ ਉਪਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਕੀਤਾ ਐਲਾਨ ਨਹੀਂ ਖੋਲੇ ਜਾਣਗੇ ਟੋਲ ਪਲਾਜ਼ਾ । । ਕਿਹਾ ਕਿ ਕਈ ਟੋਲ ਪਲਾਜ਼ਿਆਂ ਉਪਰ ਵਧਾਏ ਗਏ ਨੇ ਬਹੁਤ ਜ਼ਿਆਦਾ ਰੇਟ । ਉੱਥੇ ਹੀ ਟੋਲ ਪਲਾਜ਼ਾ ਮੈਨੇਜਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਹਨ ਪੂਰੀਆਂ ਤਿਆਰੀਆਂ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰ ਕੇ ਕੀਤਾ ਜਾਵੇਗਾ ਮਸਲਾ ਹੱਲ।