ਇਹ ਵੱਡਾ ਸਟੇਡੀਅਮ ਹੁਣ ਬਣਿਆ ਮੋਦੀ ਸਟੇਡੀਅਮ

Tags

ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਮੋਟੇਰਾ ਦਾ ਉਦਘਾਟਨ ਅੱਜ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਕੀਤਾ ਗਿਆ। ਇਸ ਪ੍ਰੋਗਰਾਮ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਖੇਡ ਮੰਤਰੀ ਕਿਰਨ ਰਿਜਿਜੂ ਤੇ ਗੁਜਰਾਤ ਦੇ ਉਪ ਮੁੱਖ ਮੰਤਰੀ ਨਿਤਿਨ ਪਟੇਲ ਵੀ ਮੌਜੂਦ ਸਨ। ਇਸ ਮੌਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਲਾਨ ਕੀਤਾ ਕਿ ਇਸ ਸਟੇਡੀਅਮ ਦਾ ਨਾਂ 'ਨਰਿੰਦਰ ਮੋਦੀ ਸਟੇਡੀਅਮ' ਹੋਵੇਗਾ। ਮੋਟੇਰਾ ਸਟੇਡੀਟਮ ਦੀਆਂ ਵਿਸ਼ੇਸ਼ਤਾਵਾਂ ਮੋਟੇਰਾ ਵਿਸ਼ਵ ਦਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ ਹੈ, ਜਿਸ ਵਿੱਚ ਬੈਠਣ ਦੀ ਸਮਰੱਥਾ 1 ਲੱਖ 10 ਹਜ਼ਾਰ ਦਰਸ਼ਕਾਂ ਦੀ ਹੈ। ਇਹ ਸਟੇਡੀਅਮ 63 ਏਕੜ ਵਿੱਚ ਬਣਾਇਆ ਗਿਆ ਹੈ।

ਸਟੇਡੀਅਮ ਵਿਚ ਚਾਰ ਡਰੈਸਿੰਗ ਰੂਮ ਅਤੇ ਤਿੰਨ ਅਭਿਆਸ ਮੈਦਾਨ ਹਨ। ਇਸ ਵਿੱਚ ਇਨਡੋਰ ਅਤੇ ਆਊਟਡੋਰ ਅਭਿਆਸ ਦੋਵਾਂ ਲਈ ਸਹੂਲਤਾਂ ਹਨ। ਇੱਥੇ ਡਰੇਨੇਜ ਸਿਸਟਮ ਇੰਨਾ ਆਧੁਨਿਕ ਹੈ ਕਿ ਮੀਂਹ ਰੁਕਣ ਤੋਂ ਅੱਧੇ ਘੰਟੇ ਬਾਅਦ ਹੀ ਮੈਚ ਸ਼ੁਰੂ ਹੋ ਸਕਦਾ ਹੈ। ਇਹ ਦੇਸ਼ ਦਾ ਪਹਿਲਾ ਸਟੇਡੀਅਮ ਹੈ, ਜਿਥੇ ਵਿਸ਼ੇਸ਼ ਐਲਈਡੀ ਲਾਈਟਾਂ ਵੀ ਲਗਾਈਆਂ ਗਈਆਂ ਹਨ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਇਸ ਸਟੇਡੀਅਮ ਦਾ ਉਦਘਾਟਨ ਕੀਤਾ ਹੈ। ਇਸ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਬੀਸੀਸੀਆਈ ਦੇ ਕਈ ਅਧਿਕਾਰੀ ਵੀ ਮੌਜੂਦ ਹਨ।