ਕੰਗਨਾ ਨੇ ਦਿਲਜੀਤ ਨੂੰ ਭਰਾ ਕਿਹਾ ਤੇ ਨਾਲ ਹੀ ਪਾ ਲਿਆ ਪੰਗਾ

Tags

ਦਿਲਜੀਤ ਵਲੋਂ ਸ਼ੇਅਰ ਕੀਤੀਆਂ ਗਈਆ ਤਸਵੀਰਾਂ ਨੂੰ ਕੰਗਨਾ ਨੇ ਰੀਟਵੀਟ ਕਰ ਕੇ ਲਿਖਿਆ, “ਵਾਹ brother, ਦੇਸ਼ 'ਚ ਅੱ ਗ ਲਗਾ ਕੇ, ਕਿਸਾਨਾਂ ਨੂੰ ਸੜਕਾਂ 'ਤੇ ਬੈਠਾ ਕੇ, ਲੋਕਲ ਕ੍ਰਾਂ ਤੀ ਕਾ ਰੀ ਵਿਦੇਸ਼ 'ਚ ਠੰਡ ਦਾ ਮਜ਼ਾ ਲੈ ਰਿਹਾ ਹੈ.. ਵਾਹ!!! ਇਸ ਨੂੰ ਕਹਿੰਦੇ ਹਨ ਲੋਕਲ ਕ੍ਰਾਂ ਤੀ ਕਾ ਰੀ।" ਇਸ ਦੇ ਜਵਾਬ 'ਚ ਦਿਲਜੀਤ ਨੇ ਟਵੀਟ ਕਰਦਿਆਂ ਲਿਖਿਆ, "ਕਿਸਾਨ ਨਿਆਣੇ ਨਹੀਂ ਕਿ ਤੇਰੇ ਮੇਰੇ ਵਰਗੀਆਂ ਦੇ ਕਹਿਣ 'ਤੇ ਸੜਕਾਂ 'ਤੇ ਬਹਿ ਜਾਣਗੇ। ਵੈਸੇ ਤੈਨੂੰ ਭੁਲੇਖਾ ਜ਼ਿਆਦਾ ਆ ਆਪਣੇ ਬਾਰੇ। ਪੰਜਾਬ ਨਾਲ ਸੀ.. ਹਾਂ.. ਤੇ ਰਹਾਂਗੇ.. ਤੂੰ ਵੀ ਹੱਟਦੀ ਨਹੀਂ ਸਾਰਾ ਦਿਨ ਮੈਨੂੰ ਹੀ ਦੇਖਦੀ ਰਹਿੰਦੀ ਆਂ।

ਆਹ ਜਵਾਬ ਵੀ ਲੈਣਾ ਤੇਰੇ ਤੋਂ ਅਜੇ ਪੰਜਾਬੀਆਂ ਨੇ..ਮੱਤ ਸੋਚੀ ਅਸੀਂ ਭੁੱਲ ਗਏ।"ਕੰਗਨਾ ਰਣੌਤ ਨੇ ਇਕ ਵਾਰ ਫਿਰ ਦਿਲਜੀਤ ਦੋਸਾਂਝ 'ਤੇ ਟਵੀਟ ਰਾਹੀਂ ਵਾ ਰ ਕੀਤਾ ਹੈ। ਜਿਸ ਦਾ ਦਿਲਜੀਤ ਨੇ ਵੀ ਮੋੜਵਾਂ ਜਵਾਬ ਦਿੱਤਾ। ਦਿਲਜੀਤ ਦੋਸਾਂਝ ਨੇ ਹਾਲ ਹੀ ਵਿੱਚ ਟਵਿੱਟਰ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਜਿਸ 'ਚ ਉਹ ਬਰਫ ਦੇ ਵਿਚਕਾਰ ਫੋਟੋਆਂ ਖਿਚਾਓਂਦੇ ਨਜ਼ਰ ਆਏ। ਜਿਸ 'ਤੇ ਕੰਗਨਾ ਨੇ ਦਿਲਜੀਤ ਨੂੰ ਘੇ ਰ ਲਿਆ।