ਮੋਦੀ ਨੇ ਖੇਡੀ ਹੁਣ ਇੱਕ ਨਵੀਂ ਚਾਲ !ਇਸ ਪੈਂਤਰੇ ਨਾਲ ਚੁੱਕੇ ਜਾ ਸਕਦੇ ਨੇ ਕਿਸਾਨਾਂ ਦੇ ਧਰਨੇ !

Tags

ਪੰਜਾਬ 'ਚ ਮਾਲਗੱਡੀਆਂ ਦੇ ਸੰਚਾਲਨ ਦੀ ਮੰਗ ਕਰ ਰਹੀ ਸੂਬਾ ਸਰਕਾਰ ਨੇ ਰੇਲ ਮੰਤਰਾਲੇ ਨੇ ਮੁੜ ਝ-ਟ-ਕਾ ਦਿੱਤਾ ਹੈ। ਮੰਤਰਾਲੇ ਨੇ ਮਾਲ ਗੱਡੀਆਂ ਦੇ ਸੰਚਾਲਨ 'ਤੇ ਵਧਾਈ ਰੋਕ 7 ਨਵੰਬਰ ਤਕ ਕਰ ਦਿੱਤੀ ਹੈ। ਪਹਿਲਾਂ ਇਹ ਰੋਕ 2 ਨਵੰਬਰ ਤਕ ਲੱਗੀ ਸੀ। ਓਧਰ, ਪੰਜਾਬ ਦੇ ਤਿੰਨ ਮੰਤਰੀਆਂ 'ਤੇ ਆਧਾਰਤ ਕੈਬਨਿਟ ਸਬ ਕਮੇਟੀ ਨੇ ਚਾਰ ਨਵੰਬਰ ਨੂੰ 30 ਕਿਸਾਨ ਸੰਗਠਨਾਂ ਨੂੰ ਗੱਲਬਾਤ ਲਈ ਫਿਰ ਸੱਦਿਆ ਹੈ। ਇਹ ਬੈਠਕ ਕਿਸਾਨ ਭਵਨ 'ਚ ਹੋਵੇਗੀ। ਪੰਜਾਬ 'ਚ ਮਾਲ ਗੱਡੀਆਂ ਦੇ ਨਾ ਆਉਣ ਕਾਰਨ ਬਾਰਦਾਨਾ ਵੀ ਨਹੀਂ ਆ ਰਿਹਾ ਹੈ ਜਿਸ ਨਾਲ ਮੰਡੀਆਂ 'ਚ ਢੁਆਈ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਰ ਸਿੰਘ ਨੇ ਇਸ ਸਬੰਧੀ ਭਾਜਾਪ ਪ੍ਰਧਾਨ ਜੇਪੀ ਨੱਡਾ ਨੂੰ ਵੀ ਪੱਤਰ ਲਿਖਿਆ ਸੀ।

ਕਿਸਾਨਾਂ ਦੇ ਨਾਲ ਬੈਠਕ ਦੌਰਾਨ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਤੇ ਸੁਖਬਿੰਦਰ ਸਿੰਘ ਸਰਕਾਰੀਆ ਤੋਂ ਇਲਾਵਾ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੂ ਵੀ ਸ਼ਾਮਲ ਹੋਣਗੇ। ਪੰਜ ਨਵੰਬਰ ਨੂੰ ਦੇਸ਼ਵਿਆਪੀ ਚੱਕਾ ਜਾਮ ਦਾ ਐਲਾਨ ਕਰਨ ਵਾਲੇ 30 ਕਿਸਾਨ ਸੰਗਠਨਾਂ 'ਤੇ ਆਧਾਰਤ ਸੱਤ ਮੈਂਬਰੀ ਤਾਲਮੇਲ ਕਮੇਟੀ ਦੇ ਮੈਂਬਰ ਬੂਟਾ ਸਿੰਘ ਬੁਰਜਗਿਲ ਨੇ ਕਿਹਾ ਕਿ ਕੈਬਨਿਟ ਸਬ ਕਮੇਟੀ ਨੇ ਬੈਠਕ ਦਾ ਏਜੰਡਾ ਨਹੀਂ ਦੱਸਿਆ ਹੈ। ਫਿਰ ਵੀ ਅਸੀਂ ਗੱਲਬਾਤ ਲਈ ਤਿਆਰ ਹਾਂ।