ਕੇਂਦਰ ਸਰਕਾਰ ਦਾ ਪੰਜਾਬ ਨੂੰ ਝ-ਟ-ਕਾ ! ਕਿਸਾਨਾਂ ਨੇ ਵੀ ਗ਼ੁੱਸੇ ਚ ਕਰਤਾ ਵੱਡਾ ਐਲਾਨ!

Tags

ਖੇਤੀ ਕਾਨੂੰਨਾਂ ਖਿ-ਲਾ-ਫ ਅੰਦੋਲਨ ਕਰ ਰਹੇ ਕਿਸਾਨਾਂ ਵੱਲੋਂ ਇਜਾਜ਼ਤ ਦੇਣ ਦੇ ਬਾਵਜੂਦ ਰੇਲਵੇ ਨੇ ਪੰਜਾਬ ਜਾਣ ਵਾਲੀਆਂ ਮਾਲ ਗੱਡੀਆਂ ਨੂੰ ਰੋਕ ਦਿੱਤਾ ਹੈ। ਅੱਜ ਮਾਝੇ ਦੇ ਵਿਧਾਨ ਸਭਾ ਹਲਕਾ ਅਜਨਾਲਾ 'ਚ ਰੈਲੀ ਦੌਰਾਨ ਵੀ ਕਾਂਗਰਸ ਪਾਰਟੀ ਨੇ ਕੇਂਦਰ ਸਰਕਾਰ ਦੇ ਰੇਲਾਂ ਰੋਕਣ ਦੇ ਇਸ ਫੈਸਲੇ ਦੀ ਨਿਖੇਧੀ ਕੀਤੀ ਹੈ। 24 ਸਤੰਬਰ ਤੋਂ ਰਾਜ ਵਿੱਚ ਮਾਲ ਗੱਡੀਆਂ ਦੀ ਆਵਾਜਾਈ ਠੱ-ਪ ਹੈ, ਕਿਸਾਨ ਕੇਂਦਰ ਦੇ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਹਨ ਤੇ ਉਨ੍ਹਾਂ ਰੇਲਵੇ ਟ੍ਰੈਕਾਂ ਤੇ ਮੋਰਚੇ ਸਾਂਭੇ ਹੋਏ ਹਨ। ਇਸ ਦੌਰਾਨ ਰੇਲ ਆਵਾਜਾਈ ਨੂੰ ਕਿਸਾਨਾਂ ਨੇ ਰੋਕਿਆ ਹੋਇਆ ਸੀ ਪਰ 21 ਅਕਤੂਬਰ ਨੂੰ ਕਿਸਾਨਾਂ ਨੇ ਫੈਸਲਾ ਲਿਆ ਸੀ ਕਿ ਸਿਰਫ ਮਾਲ ਗੱਡੀਆਂ ਨੂੰ ਹੀ ਲੰਘਣ ਦਿੱਤਾ ਜਾਵੇਗਾ ਤੇ ਯਾਤਰੀ ਟ੍ਰੇਨਾਂ 'ਤੇ ਫੈਸਲਾ 4 ਨਵੰਬਰ ਨੂੰ ਲਿਆ ਜਾਵੇਗਾ।

ਅੱਜ ਕਿਸਾਨਾਂ ਨੂੰ ਰੈਲੀ ਦੌਰਾਨ ਸੰਬੋਧਨ ਕਰਦਿਆਂ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ, "ਭਾਰਤ ਦੀਆਂ ਗੱਡੀਆਂ ਪੰਜਾਬ ਨਹੀਂ ਆਉਣਗੀਆਂ, ਪੰਜਾਬੀਆਂ ਨੇ ਕੀ ਗੁਨਾਹ ਕਰ ਦਿੱਤਾ ਹੈ।" ਜਾਖੜ ਨੇ ਪ੍ਰਧਾਨ ਮੰਤਰੀ ਮੋਦੀ ਤੇ ਦੋਸ਼ ਲਾਉਂਦੇ ਹੋਏ ਕਿਹਾ, "ਮੋਦੀ ਨੇ ਕਿਸਾਨਾਂ ਨੂੰ ਕਲਮ ਨਾਲ ਮਾ-ਰਿ-ਆ ਹੈ।" ਇਸੇ ਦੌਰਾਨ, ਅਮਰਿੰਦਰ ਸਰਕਾਰ ਨੇ ਸੋਮਵਾਰ ਨੂੰ ਕੇਂਦਰੀ ਮੰਤਰੀ ਪਿਯੂਸ਼ ਗੋਇਲ ਨੂੰ ਦਖਲ ਦੇਣ ਲਈ ਕਿਹਾ ਸੀ, ਜਦੋਂ ਰੇਲਵੇ ਵੱਲੋਂ ਰਾਜ ਵਿੱਚ ਮਾਲ ਗੱਡੀਆਂ ਦੇ ਸੰਚਾਲਨ ਨੂੰ ਮੁਲਤਵੀ ਕਰਨ ਦੇ ਫੈਸਲੇ ਤੋਂ ਬਾਅਦ ਕਿਹਾ ਗਿਆ ਸੀ ਕਿ ਪ੍ਰਦਰਸ਼ਨਕਾਰੀ ਕਿਸਾਨ ਅਜੇ ਵੀ ਟਰੈਕ ਰੋਕ ਰਹੇ ਹਨ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਕਦਮ ਵਿ-ਰੋ-ਧ ਪ੍ਰਦਰਸ਼ਨ ਕਰਨ ਵਾਲੇ ਕਿਸਾਨਾਂ ਨੂੰ ਹੋਰ ਭ-ੜ-ਕਾ-ਵੇ-ਗਾ।